International

ਜਾਸੂਸੀ ਦੇ ਦੋਸ਼ ਹੇਠ ਅਮਰੀਕਾ ਨੇ ਕੱਢੇ 12 ਰੂਸੀ ਰਾਜਦੂਤ

‘ਦ ਖ਼ਾਲਸ ਬਿਊਰੋ :ਸੰਯੁਕਤ ਰਾਸ਼ਟਰ ਵਿਚ ਰੂਸੀ ਮਿਸ਼ਨ ਦੇ 12 ਮੈਂਬਰਾਂ ਨੂੰ ਅਮਰੀਕਾ ਨੇ ਜਾਸੂਸੀ ਵਿਚ ਸ਼ਾਮਲ ਹੋਣ ਦੇ ਦੋਸ਼ ਹੇਠ ਨੂੰ ਕੱਢਣ ਦਾ ਐਲਾਨ ਕੀਤਾ ਹੈ। ਉਸ ਦੀ ਇਸ ਕਾਰਵਾਈ ਨੂੰ ਰੂਸ ਨੇ ਵਿਰੋਧੀ ਕਾਰਵਾਈ ਦਸਿਆ ਹੈ ਅਤੇ ਅਮਰੀਕਾ ਤੇ ਇਹ ਦੋਸ਼ ਲਗਾਏ ਹਨ ਕਿ ਉਸ ਨੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਦਾ ਮੇਜ਼ਬਾਨ ਦੇਸ਼ ਹੋਣ ਦੇ ਨਾਤੇ ਸਮਝੌਤਿਆਂ ਦੀ ਉਲੰਘਣਾ ਕੀਤੀ ਹੈ।
ਅਮਰੀਕਾ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਸੰਬੰਧੀ ਰੂਸ ਦੇ ਰਾਜਦੂਤ ਵੈਸਿਲੀ ਨੇਬੈਂਜ਼ੀਆ ਨੇ ਕਿਹਾ ਕਿ ਅਮਰੀਕਾ ਅਨੁਸਾਰ ਰੂਸੀ ਅਧਿਕਾਰੀ ਜਾਸੂਸੀ ਵਿਚ ਸ਼ਾਮਲ ਸਨ।ਜਦੋਂ ਵੀ ਉਹ ਕਿਸੇ ਵਿਅਕਤੀ ਨੂੰ ਕੱਢਦੇ ਹਨ ਤਾਂ ਇਹੀ ਬਹਾਨਾ ਬਣਾਉਂਦੇ ਹਨ। ਉਹ ਇਹੀ ਇਕ ਸਪੱਸ਼ਟੀਕਰਨ ਦਿੰਦੇ ਹਨ। ਰੂਸ ਦੀ ਇਸ ਸੰਬੰਧੀ ਜਵਾਬੀ ਕਾਰਵਾਈ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਇਹ ਮੈਂ ਤੈਅ ਨਹੀਂ ਕਰਨਾ ਹੈ ਪਰ ਕੂਟਨੀਤਕ ਪ੍ਰਕਿਰਿਆ ਵਿਚ ਇਹ ਆਮ ਗੱਲ ਹੈ।’’