India International

ਅਮਰੀਕਾ ’ਚ ਇਹ ਕਰਨਾ ਪੈ ਸਕਦਾ ਮਹਿੰਗਾ! ਵੀਜ਼ਾ ਹੋਵੇਗਾ ਰੱਦ, ਅਮਰੀਕੀ ਦੂਤਾਵਾਸ ਵੱਲੋਂ ਅਹਿਮ ਚੇਤਾਵਨੀ ਜਾਰੀ

ਬਿਊਰੋ ਰਿਪੋਰਟ: ਭਾਰਤ ਵਿੱਚ ਅਮਰੀਕਾ ਦੇ ਦੂਤਾਵਾਸ ਨੇ ਇੱਕ ਅਹਿਮ ਚੇਤਾਵਨੀ ਜਾਰੀ ਕੀਤੀ ਹੈ। ਦੂਤਾਵਾਸ ਨੇ ਕਿਹਾ ਹੈ ਕਿ ਜੇਕਰ ਕਿਸੇ ਵਿਦੇਸ਼ੀ ਨੇ ਅਮਰੀਕਾ ਵਿੱਚ ਹਿੰਸਾ, ਚੋਰੀ ਜਾਂ ਘੁਸਪੈਠ ਵਰਗੇ ਗੈਰਕਾਨੂੰਨੀ ਕੰਮ ਕੀਤੇ, ਤਾਂ ਨਿੱਕਾ ਜਿਹਾ ਕਾਨੂੰਨੀ ਮਾਮਲਾ ਵੀ ਉਸਦਾ ਵੀਜ਼ਾ ਰੱਦ ਕਰਵਾ ਸਕਦਾ ਹੈ ਅਤੇ ਭਵਿੱਖ ਵਿੱਚ ਵੀ ਅਮਰੀਕਾ ਦਾ ਵੀਜ਼ਾ ਲੈਣ ਦੀ ਯੋਗਤਾ ਖ਼ਤਮ ਕਰ ਸਕਦਾ ਹੈ।

ਦੂਤਾਵਾਸ ਵੱਲੋਂ ਕਿਹਾ ਗਿਆ ਕਿ ਅਮਰੀਕਾ ਕਾਨੂੰਨ ਤੇ ਕਾਇਦੇ ਦੀ ਇੱਜ਼ਤ ਕਰਦਾ ਹੈ ਅਤੇ ਉਮੀਦ ਕਰਦਾ ਹੈ ਕਿ ਵਿਦੇਸ਼ੀ ਮਹਿਮਾਨ ਵੀ ਸਾਰੇ ਨਿਯਮਾਂ ਦੀ ਪਾਲਣਾ ਕਰਨਗੇ।

ਇਸ ਚੇਤਾਵਨੀ ਨਾਲ ਉਨ੍ਹਾਂ ਨੇ ਸਾਫ਼ ਕੀਤਾ ਕਿ ਜੋ ਵੀ ਵਿਦੇਸ਼ੀ ਅਮਰੀਕਾ ਆਉਣ ਦੀ ਯੋਜਨਾ ਬਣਾ ਰਹੇ ਹਨ, ਉਹਨਾਂ ਲਈ ਸਾਫ-ਸੁਥਰੀ ਪਸੰਦੀਦਾ ਅਦਾਲਤੀ ਇਤਿਹਾਸ ਹੋਣਾ ਬੇਹੱਦ ਜ਼ਰੂਰੀ ਹੈ।