International

ਅਮਰੀਕਾ ਨੇ ਮਿਆਂਮਾਰ ਵਿੱਚ ਹੋਏ ਤਖਤਾਪਲਟ ਦੀ ਘਟਨਾ ਦੀ ਕੀਤੀ ਨਿਖੇਧੀ

‘ਦ ਖ਼ਾਲਸ ਬਿਊਰੋ :- ਅਮਰੀਕਾ ਨੇ ਮਿਆਂਮਾਰ ਵਿੱਚ ਹੋਏ ਤਖਤਾਪਲਟ ਤੋਂ ਬਾਅਦ ਮਿਆਂਮਾਰ ਦੀ ਲੋਕਤੰਤਰਿਕ ਤਰੀਕੇ ਨਾਲ ਚੁਣੀ ਗਈ ਸਰਕਾਰ ਦਾ ਸਮਰਥਨ ਕਰਦਿਆਂ ਕਿਹਾ ਕਿ ਲੋਕਤੰਤਰਿਕ ਤਰੀਕੇ ਨਾਲ ਚੁਣੀ ਸਰਕਾਰ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ। ਅਮਰੀਕਾ ਨੇ ਕਿਹਾ ਕਿ ‘ਅਮਰੀਕਾ ਇਸ ਏਸ਼ਿਆਈ ਮੁਲਕ ਦੇ ਚੁਣੇ ਹੋਏ ਪ੍ਰਤੀਨਿਧਾਂ ਦੇ ਨਾਲ ਹੈ।

ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇੜ ਪ੍ਰਾਈਸ ਨੇ ਕਿਹਾ ਕਿ, ‘‘ਇਹ ਕਹਿਣਾ ਸਹੀ ਹੈ ਕਿ ਅਸੀਂ ਬਰਮਾ ਦੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਨਾਲ ਦੇਸ਼ ਦੀ ਜਨਤਾ ਦੀ ਆਵਾਜ਼ ਚੁੱਕਣ ਦੀਆਂ ਕੋਸ਼ਿਸ਼ਾਂ ਵਿੱਚ ਉਨ੍ਹਾਂ ਦੇ ਨਾਲ ਹਾਂ। ਅਸੀਂ ਲੋਕਤੰਤਰਿਕ ਤਰੀਕੇ ਨਾਲ ਚੁਣੀ ਸਰਕਾਰ ਨੂੰ ਤੁਰੰਤ ਅਤੇ ਪੂਰਨ ਤੌਰ ’ਤੇ ਬਹਾਲ ਕਰਨ ਦੀ ਮੰਗ ਕਰਦੇ ਹਾਂ।’’