International

ਅਮਰੀਕਾ ਨੇ ਰੂਸੀ ਸਮੁੰਦਰੀ ਭੋਜ, ਹੀ ਰਿਆਂ ਦੀ ਦਰਾਮਦ ‘ਤੇ ਲਾਈ ਪਾ ਬੰਦੀ

ਦ ਖ਼ਾਲਸ ਬਿਊਰੋ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਅਮਰੀਕਾ ਰੂਸ ਨਾਲ ਲ ੜਨ ਲਈ ਯੂਕਰੇਨ ‘ਚ ਆਪਣੀ ਫੌ ਜ ਨਹੀਂ ਭੇਜੇਗਾ। ਬਾਇਡਨ ਨੇ ਮੁੜ ਕਿਹਾ ਕਿ ਅਮਰੀਕੀ ਫੌਜਾਂ ਜੰ ਗ ਵਿੱਚ ਸ਼ਾਮਲ ਨਹੀਂ ਹੋਣਗੀਆਂ। ਬਾਈਡਨ ਨੇ ਟਵੀਟ ਕਰਦਿਆਂ ਕਿਹਾ ਕਿ “ਅਸੀਂ ਇੱਕ ਇੱਕਜੁੱਟ ਅਤੇ ਮਜ਼ਬੂਤ ​​ਨਾਟੋ ਦੀ ਪੂਰੀ ਤਾਕਤ ਨਾਲ ਨਾਟੋ ਖੇਤਰ ਦੇ ਇੱਕ-ਇੱਕ ਇੰਚ ਦੀ ਰੱਖਿਆ ਕਰਾਂਗੇ। ਅਸੀਂ ਯੂਕਰੇਨ ਵਿੱਚ ਰੂਸ ਨਾਲ ਨਹੀਂ ਲੜਾਂਗੇ। ਬਾਈਡਨ ਨੇ ਕਿਹਾ ਕਿ ਨਾਟੋ ਅਤੇ ਰੂਸ ਵਿਚਾਲੇ ਸਿੱਧੀ ਲ ੜਾਈ ਤੀਜੇ ਵਿਸ਼ਵ ਯੁੱ ਧ ਵਰਗੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਸਿੱਧੀ ਲ ੜਾਈ ਲਈ ਆਪਣੇ ਸੈ ਨਿਕ ਨਹੀਂ ਭੇਜੇਗਾ। ਜਦਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀ ਜ਼ੇਲੇਂਸਕੀ ਨੇ ਨਾਟੋ ਤੋਂ ਵਾਰ-ਵਾਰ ਫੌਜੀ ਮਦਦ ਮੰਗੀ ਹੈ।

ਰੂਸ ਅਤੇ ਯੂਕਰੇਨ ਵਿਚਾਲੇ ਤਣਾ ਅ ਘੱਟਦਾ ਨਜ਼ਰ ਨਹੀਂ ਆ ਰਿਹਾ ਹੈ। ਅਜਿਹੇ ‘ਚ ਦੁਨੀਆ ਦੇ ਕਈ ਦੇਸ਼ ਰੂਸ ‘ਤੇ ਲਗਾਮ ਲਗਾਉਣ ਲਈ ਆਰਥਿਕ ਪਾਬੰਦੀਆਂ ਲਗਾ ਰਹੇ ਹਨ। ਪਰ ਰੂਸੀ ਰਾਸ਼ਟਰਪਤੀ ਪੁਤਿਨ ਇਸ ਗੱਲ ਤੋਂ ਬਾਜ਼ ਨਹੀਂ ਆ ਰਹੇ ਹਨ। ਜਿੱਥੇ ਹਰ ਦਿਨ ਰੂਸ ਦੇ ਖਿਲਾਫ ਕੋਈ ਨਾ ਕੋਈ ਸਖਤ ਫੈਸਲਾ ਲਿਆ ਜਾ ਰਿਹਾ ਹੈ। ਇਸ ਦੌਰਾਨ ਅਮਰੀਕਾ ਹੁਣ ਰੂਸ ਵਿਰੁੱਧ ਪਾਬੰਦੀਆਂ ਦਾ ਘੇਰਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਜੋ ਕਿਸੇ ਵੀ ਹਾਲਤ ਵਿਚ ਵਿਗੜਦੀ ਅਰਥਵਿਵਸਥਾ ਦਾ ਪ੍ਰਭਾਵ ਰੂਸ ‘ਤੇ ਜ਼ਿਆਦਾ ਪਵੇ ਅਤੇ ਉਸ ਦਾ ਰੁਖ ਨਰਮ ਕੀਤਾ ਜਾਵੇ।ਅਮਰੀਕਾ ਨੇ ਰੂਸ ਤੋਂ ਤੇਲ ਦੀ ਦਰਾਮਦ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਬਿਡੇਨ ਨੇ ਰੂਸੀ ਸ਼ਰਾਬ, ਸਮੁੰਦਰੀ ਭੋਜਨ ਅਤੇ ਹੀਰਿਆਂ ਦੀ ਦਰਾਮਦ ‘ਤੇ ਪਾਬੰਦੀ ਲਗਾ ਦਿੱਤੀ। ਇਸ ਦੇ ਨਾਲ ਹੀ ਰੂਸ ਦੇ ਵੱਡੇ ਕਾਰੋਬਾਰੀਆਂ ‘ਤੇ ਵੀ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ।