International

ਆਸਟ੍ਰੇਲੀਆ ‘ਚ ਅਮਰੀਕੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, 20 ਮਰੀਨ ਸਵਾਰ ਸਨ

US army helicopter crashed in Australia, 20 marines were on board

ਆਸਟ੍ਰੇਲੀਆ ਵਿਚ ਯੁੱਧ ਅਭਿਆਸ ਦੌਰਾਨ ਅਮਰੀਕੀ ਮਿਲਟਰੀ ਦਾ ਵੀ-22 ਆਸਪ੍ਰੇਅ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਇਸ ਵਿਚ 20 ਫੌਜੀ ਸਵਾਰ ਦੱਸੇ ਗਏ ਹਨ। ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਆਸਟ੍ਰੇਲੀਆ ਦੀ ਮੀਡੀਆ ਰਿਪੋਰਟਸ ਦੇ ਮੁਕਾਬਲੇ 4 ਫੌਜੀਆਂ ਨੂੰ ਬਚਾਇਆ ਗਿਆ ਹੈ। ਇਨ੍ਹਾਂ ਵਿਚ ਇਕ ਦੀ ਹਾਲਤ ਗੰਭੀਰ ਹੈ।

ਹਾਦਸਾ ਸਵੇਰੇ 9 ਵਜ ਕੇ 43 ਮਿੰਟ ‘ਤੇ ਡਾਰਵਿਨ ਆਈਲੈਂਡ ‘ਤੇ ਹੋਇਆ। ਮਿਲਟਰੀ ਐਕਸਰਸਾਈਜ਼ ਵਿਚ ਫਿਲੀਪੀਂਸ ਤੇ ਇੰਡੋਨੇਸ਼ੀਆ ਵੀ ਸ਼ਾਮਲ ਸੀ। ਇਹ ਅਮਰੀਕਾ ਤੇ ਆਸਟ੍ਰੇਲੀਆ ਵਿਚ ਇਸ ਸਾਲ ਦਾ ਸਭ ਤੋਂ ਵੱਡਾ ਯੁੱਧ ਅਭਿਆਸ ਹੈ। ਇਸ ਯੁੱਧ ਅਭਿਆਸ ਵਿਚ 150 ਅਮਰੀਕੀ ਸੈਨਿਕ ਹਿੱਸਾ ਲੈ ਰਹੇ ਹਨ। ਆਸਟ੍ਰੇਲੀਆ ਦੇ ਡਿਫੈਂਸੀ ਫੋਰਸ ਮੁਤਾਬਕ ਕ੍ਰੈਸ਼ ਹੋਏ ਹੈਲੀਕਾਪਾਟਰ ਵਿਚ ਸਾਰੇ ਸੈਨਿਕ ਅਮਰੀਕੀ ਸਨ।

ਇਸ ਵਿੱਚ 20 ਅਮਰੀਕੀ ਮਰੀਨ ਸੈਨਿਕ ਸਨ। ਖਬਰਾਂ ਮੁਤਾਬਕ ਇਸ ਹਾਦਸੇ ‘ਚ 3 ਫੌਜੀ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ ਸਿਰਫ ਇਕ ਦੀ ਹਾਲਤ ਗੰਭੀਰ ਹੈ। ਸਕਾਈ ਨਿਊਜ਼ ਦੇ ਮੁਤਾਬਕ, ਸਵੇਰੇ ਕਰੀਬ 11 ਵਜੇ ਓਸਪ੍ਰੇ ਹੈਲੀਕਾਪਟਰ ਮੇਲਵਿਲ ਆਈਲੈਂਡ ਦੇ ਕੋਲ ਕਰੈਸ਼ ਹੋ ਗਿਆ।

ਇਹ ਹੈਲੀਕਾਪਟਰ ਫੌਜੀ ਅਭਿਆਸ ‘ਪ੍ਰੀਡੇਟਰ ਰਨ ਡ੍ਰਿਲ’ ‘ਚ ਹਿੱਸਾ ਲੈ ਰਿਹਾ ਸੀ। ਇਸ ਵਿੱਚ ਅਮਰੀਕਾ, ਆਸਟ੍ਰੇਲੀਆ, ਇੰਡੋਨੇਸ਼ੀਆ, ਫਿਲੀਪੀਨਜ਼ ਅਤੇ ਤਿਮੋਰ-ਲੇਸਟੇ ਦੀਆਂ ਫੌਜਾਂ ਹਿੱਸਾ ਲੈ ਰਹੀਆਂ ਹਨ। ਰਿਪੋਰਟਾਂ ਮੁਤਾਬਕ ਇਸ ਹਾਦਸੇ ਤੋਂ ਬਾਅਦ ਫੌਜੀ ਅਭਿਆਸ ਨੂੰ ਰੋਕ ਦਿੱਤਾ ਗਿਆ ਹੈ।

ਇਸ ਫੌਜੀ ਅਭਿਆਸ ਵਿੱਚ ਲਗਭਗ 2500 ਸੈਨਿਕ ਹਿੱਸਾ ਲੈ ਰਹੇ ਸਨ। ਇਸ ਵਿੱਚ 500 ਅਮਰੀਕੀ, 120 ਫਿਲੀਪੀਨੋ ਸੈਨਿਕ, 120 ਇੰਡੋਨੇਸ਼ੀਆਈ ਅਤੇ 50 ਤਿਮੋਰ-ਲੇਸਟੇ ਦੇ ਸੈਨਿਕ ਸ਼ਾਮਲ ਸਨ। ਬਾਕੀ ਸਿਪਾਹੀ ਆਸਟ੍ਰੇਲੀਆ ਵਿਚ ਹਿੱਸਾ ਲੈ ਰਹੇ ਸਨ।