The Khalas Tv Blog India ਭਾਰਤ ਦੀ ਸਭ ਤੋਂ ਔਖੀ ਪ੍ਰੀਖਿਆ ‘ਚ ਪ੍ਰਦੀਪ ਸਿੰਘ ਨੇ ਗੱਡੇ ਝੰਡੇ, ਪਹਿਲੇ ਸਥਾਨ ‘ਤੇ ਕੀਤਾ ਕਬਜ਼ਾ
India

ਭਾਰਤ ਦੀ ਸਭ ਤੋਂ ਔਖੀ ਪ੍ਰੀਖਿਆ ‘ਚ ਪ੍ਰਦੀਪ ਸਿੰਘ ਨੇ ਗੱਡੇ ਝੰਡੇ, ਪਹਿਲੇ ਸਥਾਨ ‘ਤੇ ਕੀਤਾ ਕਬਜ਼ਾ

‘ਦ ਖ਼ਾਲਸ ਬਿਊਰੋ:- UPSC ਨੇ ਸਿਵਲ ਸੇਵਾਵਾਂ ਪ੍ਰੀਖਿਆ 2019 ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਪ੍ਰੀਖਿਆ ਵਿੱਚ ਪ੍ਰਦੀਪ ਸਿੰਘ ਸਭ ਤੋਂ ਪਹਿਲੇ ਨੰਬਰ ‘ਤੇ ਆਇਆ ਹੈ। ਜਤਿਨ ਕਿਸ਼ੋਰ ਤੇ ਪ੍ਰਤਿਭਾ ਵਰਮਾ ਨੇ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਇਹ ਉਮੀਦਵਾਰ ਭਾਰਤੀ ਪ੍ਰਬੰਧਕੀ ਸੇਵਾ, ਭਾਰਤੀ ਵਿਦੇਸ਼ੀ ਸੇਵਾ,ਭਾਰਤੀ ਪੁਲਿਸ ਸੇਵਾ ਅਤੇ ਸੈਂਟਰਲ ਸਰਵਿਸਿਜ਼, ਗਰੁੱਪ ‘ਏ’ ਤੇ ਗਰੁੱਪ ‘ਬੀ’ ਦੀਆਂ ਸੇਵਾਵਾਂ ਵਿੱਚ ਜਾ ਸਕਦੇ ਹਨ। ਪ੍ਰਦੀਪ ਸਿੰਘ ਸੋਨੀਪਤ ਦਾ ਰਹਿਣ ਵਾਲਾ ਹੈ। ਪ੍ਰਦੀਪ ਸਿੰਘ ਦੇ ਪਿਤਾ ਸੁਖਬੀਰ ਸਿੰਘ ਪਿੰਡ ਦੇ ਸਰਪੰਚ ਹਨ।

ਸਾਰੇ ਉਮੀਦਵਾਰਾਂ ਨੂੰ ਨੰਬਰ ਨਤੀਜੇ ਜਾਰੀ ਹੋਣ ਤੋਂ 15 ਦਿਨ ਬਾਅਦ ਵੈੱਬਸਾਈਟ ’ਤੇ ਮਿਲਣਗੇ। ਸਾਲ 2019 ਵਿੱਚ ਕੁੱਲ 829 ਦੀ ਨਿਯੁਕਤੀ ਦੀ ਸਿਫਾਰਸ਼ ਕੀਤੀ ਗਈ ਹੈ। ਜਿਸ ਵਿੱਚ ਜਨਰਲ ਵਰਗ ਦੇ 304, ਈਡਬਲਿਊ ਦੇ 78, ਓਬੀਸੀ ਦੇ 251, ਐੱਸਸੀ ਦੇ 129 ਤੇ ਐੱਸਟੀ ਦੇ 67 ਉਮੀਦਵਾਰ ਹਨ। ਯੂਪੀਐੱਸੀ 2019 ਦਾ ਨਤੀਜਾ www.upsc.gov.in ’ਤੇ ਦੇਖਿਆ ਜਾ ਸਕਦਾ ਹੈ।

Exit mobile version