‘ਦ ਖ਼ਾਲਸ ਬਿਊਰੋ :- ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਨੇ ਇੰਜੀਨੀਅਰਿੰਗ ਸੇਵਾਵਾਂ ਮੁੱਖ ਪ੍ਰੀਖਿਆ 2020 ਦੇ ਨਤੀਜੇ ਕੱਲ੍ਹ 11 ਦਸੰਬਰ ਨੂੰ ਘੋਸ਼ਿਤ ਕਰ ਦਿੱਤੇ ਹਨ। ਇਹ ਪ੍ਰੀਖਿਆ 18 ਅਕਤੂਬਰ, 2020 ਨੂੰ ਰੱਖੀ ਗਈ ਸੀ। ਸਾਰੇ ਉਮੀਦਵਾਰ ਜੋ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਏ ਹਨ, ਉਹ ਯੂ.ਪੀ.ਐਸ.ਸੀ ਦੀ ਅਧਿਕਾਰਤ ਵੈਬਸਾਈਟ upsc.gov.in ‘ਤੇ ਜਾ ਕੇ ਆਪਣਾ ਨਤੀਜਾ ਵੇਖ ਸਕਦੇ ਹਨ। ਉਮੀਦਵਾਰ ਆਪਣਾ ਨਾਮ ਤੇ ਰੋਲ ਨੰਬਰ ਦਰਜ ਕਰਕੇ ਆਪਣੇ ਨਤੀਜੇ ਆਨਲਾਈਨ ਚੈੱਕ ਕਰ ਸਕਦੇ ਹਨ।
1 . ਸਭ ਤੋਂ ਪਹਿਲਾ ਯੂ.ਪੀ.ਐਸ.ਸੀ ਦੀ ਅਧਿਕਾਰਤ ਵੈੱਬਸਾਈਟ upsc.gov.in ‘ਤੇ ਜਾਓ।
2 . ਇਸ ਤੋਂ ਬਾਅਦ ਵੈੱਬਸਾਈਟ ‘ਤੇ ਨਤੀਜੇ ਚੈੱਕ ਕਰਨ ਲਈ ਦਿੱਤੇ ਹੋਏ ਲਿੰਕ ਨੂੰ ਕਲਿੱਕ ਕਰੋ।
3 . ਕਲਿੱਕ ਕਰਨ ਮਗਰੋਂ ਚੂਣੇ ਗਏ ਉਮੀਦਵਾਰਾਂ ਦੇ ਨਤੀਜੇ ਅਤੇ ਰੋਲ ਨੰਬਰ ਲਿਖਣ ‘ਤੇ ਪੇਜ ਸਕਰੀਨ ‘ਤੇ ਆ ਜਾਵੇਗਾ।
4 . ਇਸ ਤੋਂ ਬਾਅਦ ਦਿੱਤੀ ਗਈ ਸੂਚੀ ਵਿੱਚ ਵਿਦਿਆਰਥੀ ਆਪਣਾ ਰੋਲ ਨੰਬਰ ਭਰਨ ਅਤੇ ਆਪਣ ਪ੍ਰਿੰਟ ਆਊਟ ਕੱਢਵਾ ਸਕਦੇ ਹਨ।
ਉਮੀਦਵਾਰ ਇਹ ਯਾਦ ਰੱਖਣ ਕਿ ਜਿਹੜੇ ਉਮੀਦਵਾਰ ਮੁੱਖ ਪ੍ਰੀਖਿਆ ਵਿੱਚ ਸਫਲ ਹੋਏ ਸਨ, ਉਨ੍ਹਾਂ ਨੂੰ ਹੁਣ ਵੇਰਵੇ ਲਈ ਬਿਨੈ-ਪੱਤਰ ਫਾਰਮ (ਡੀ.ਏ.ਐੱਫ.) ਭਰਨਾ ਪਵੇਗਾ, ਜੋ ਕਿ ਕਮਿਸ਼ਨ ਦੀ ਵੈਬਸਾਈਟ upsconline.nic.in ‘ਤੇ 24 ਦਸੰਬਰ 2020 ਤੋਂ 5 ਜਨਵਰੀ 2021 ਤੱਕ ਸ਼ਾਮ 6 ਵਜੇ ਤੱਕ ਮੁਹੱਈਆ ਕਰਵਾਇਆ ਜਾਵੇਗਾ।
ਪਾਸ ਕੀਤੇ ਗਏ ਉਮੀਦਵਾਰਾਂ ਦੀ ਇੰਟਰਵਿਊ ਦਾ ਨਿਰਧਾਰਤ ਸਮਾਂ ਸੂਚਿਤ ਕੀਤਾ ਜਾਵੇਗਾ, ਹਾਲਾਂਕਿ, ਇੰਟਰਵਿਊ ਦੀ ਸਹੀ ਤਾਰੀਖ ਨੂੰ ਉਮੀਦਵਾਰਾਂ ਨੂੰ ਈ-ਸੰਮਨ ਪੱਤਰ ਦੁਆਰਾ ਦੱਸਿਆ ਜਾਵੇਗਾ।