Punjab

IAS ਪ੍ਰੀਖਿਆਵਾਂ ਦਾ ਹੋਇਆ ਐਲਾਨ, ਤਰੀਕਾਂ ਜਾਣੋ

‘ਦ ਖ਼ਾਲਸ ਬਿਊਰੋ :- ਲਾਕਡਾਊਨ ਕਾਰਨ ਪੂਰੇ ਦੇਸ਼ ਦੇ ਬੰਦ ਹੋਣ ਨਾਲ-ਨਾਲ ਸਾਰੇ ਵਿੱਦਿਅਕ ਅਧਾਰੇ ਬੰਦ ਰਹੇ। ਜਿਸ ਕਰਕੇ ਕਈ ਸਕੂਲਾਂ, ਕਾਲਜਾਂ ਸਰਕਾਰੀ ਕਮਿਸ਼ਨਾਂ ਦੇ ਪੇਪਰ ਰੱਦ ਕਰ ਦਿੱਤੇ ਗਏ। ਪਰ ਲਾਕਡਾਊਨ-5 ਦੀ ਸ਼ੁਰੂਆਤ ‘ਚ ਢਿੱਲ ਦੇਣ ਕਰਕੇ ਹੁਣ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯਾਨਿ ( UPSC ) ਦੀ ਸਿਵਿਲ ਸਰਵਿਸ ਪ੍ਰੀਲਿਮਸ ਵੱਲੋਂ ਲੱਖਾਂ ਵਿਦਿਆਰਥੀ ਜੋ ਕਿ ਲੰਬੇ ਸਮੇਂ ਤੋਂ ਪੇਪਰ ਦਾ ਇੰਤਜ਼ਾਰ ਕਰ ਰਹੇ ਸੀ, ਉਨ੍ਹਾਂ ਲਈ ਪ੍ਰੀਖਿਆ ਦੀ ਨਵੀਂ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ।

ਯੂਪੀਐੱਸਸੀ ਸਿਵਲ ਸਰਵਿਸ ਪ੍ਰੀਲਿਮਿਨਰੀ ਮੁਤਾਬਕ ਪ੍ਰੀਖਿਆਵਾਂ 4 ਅਕਤੂਬਰ 2020 ਤੋਂ ਸ਼ੁਰੂ ਹੋ ਜਾਣਗੀਆਂ ਅਤੇ ਇਨ੍ਹਾਂ ਪ੍ਰੀਖਿਆਵਾਂ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਲਈ ਮੇਨ ਪ੍ਰੀਖਿਆ 8 ਜਨਵਰੀ 2021 ਨੂੰ ਸ਼ੁਰੂ ਕੀਤੀਆਂ ਜਾਣਗੀਆਂ। ਯੂਪੀਐੱਸਸੀ ਨੇ ਬੀਤੇ ਦਿਨੀਂ ਨੋਟਿਸ ਜਾਰੀ ਕਰਕੇ ਦੱਸਿਆ ਕਿ ਕੋਵਿਡ-19 ਹਾਲਾਤਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਅਸੀਂ ਯੂਪੀਐੱਸਸੀ ਪ੍ਰੀਖਿਆ ਦੀ ਤਰੀਕ 5 ਜੂਨ ਨੂੰ ਅਪਲੋਡ ਕਰਾਂਗੇ ਅਤੇ ਇਹ ਪ੍ਰੀਖਿਆ ਦੇ ਨਾਲ ਹੀ ਇੰਡੀਅਨ ਫਾਰੇਸਟ ਸਰਵਿਸ ਪ੍ਰੀਲਿਮਿਨਰੀ ਪ੍ਰੀਖਿਆ ਵੀ 4 ਅਕਤੂਬਰ ਨੂੰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਏਨਡੀਏ ਤੇ ਏਨਏ ਪ੍ਰੀਖਿਆਵਾਂ (I), 6 ਸਤੰਬਰ ਤੇ ਏਨਡੀਏ ਤੇ ਏਨ (II) ਦੀ ਪ੍ਰੀਖਿਆ ਵੀ 6 ਸਤੰਬਰ ਨੂੰ ਹੋਣਗੀਆਂ।

ਹਾਲਾਂਕਿ ਯੂਪੀਐੱਸਸੀ ਪ੍ਰੀਲਿਮਿਨਰੀ ਪ੍ਰੀਖਿਆ ਪਹਿਲਾਂ 31 ਮਈ ਨੂੰ ਹੋਣੀ ਸੀ, ਪਰ ਕੋਵਿਡ-19 ਦੇ ਚੱਲਦੇ ਇਸ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਇਸ ਦੇ ਨਾਲ ਇੰਡੀਅਨ ਫਾਰੇਸਟ ਸਰਵਿਸ ਪ੍ਰੀਖਿਆ ਵੀ ਰੱਦ ਕਰਨੀ ਪਈ ਸੀ।