ਬਿਉਰੋ ਰਿਪੋਰਟ : ਹੁਣ ਤੁਸੀਂ ਇੱਕ ਹੀ UPI ID ਦੀ ਵਰਤੋਂ ਇੱਕ ਤੋਂ ਵੱਧ ਮੋਬਾਈਲ ਵਿੱਚ ਕਰ ਸਕਦੇ ਹੋ । ਸਰਕਾਰ ਨੇ UPI AAP ਵਿੱਚ ਨਵਾਂ ਫੀਚਰ ਯੂਪੀਆਈ ਸਰਕਿਲ ਡੇਲਿਗੇਟੇਡ (UPI CIRCUL DELGATES) ਪੇਮੈਂਟ ਸਰਵਿਸ ਲਾਂਚ (PAYMENT SERVICE LAUNCHED) ਕਰ ਦਿੱਤੀ ਹੈ । ਇਸ ਨੂੰ ਐਕਟਿਵ ਕਰਕੇ ਤੁਸੀਂ ਆਪਣੀ UPI APP ਵਿੱਚ ਇੱਕ ਤੋਂ ਜ਼ਿਆਦਾ ਲੋਕਾਂ ਨੂੰ ਜੋੜ ਸਕਦੇ ਹੋ । ਜੋੜੇ ਜਾਣ ਵਾਲੇ ਸਾਰੇ ਲੋਕ ਤੁਹਾਡੇ ਬੈਂਕ ਐਕਾਉਂਟ ਤੋਂ UPI ਪੈਮੈਂਟ ਕਰ ਸਕਦੇ ਹਨ ।
ਮੰਨ ਲਿਓ ਤੁਸੀਂ ਇੱਕ ਮਾਤਾ-ਪਿਤਾ ਹੋ ਅਤੇ ਆਪਣੇ ਬੱਚੇ ਨੂੰ ਕਾਲਜ ਦੀ ਫੀਸ ਅਤੇ ਜ਼ਰੂਰੀ ਖਰਚ ਦਿੰਦੇ ਹੋ । ਜਾਂ ਫਿਰ ਇੱਕ ਸੀਨੀਅਰ ਸਿਟਿਜਨ (SENIOR CITIZEN) ਜਿਸ ਨੂੰ ਡਿਜੀਟਲ ਪੇਮੈਂਟ (DIGITAL PAYMENT) ਕਰਨ ਵਿੱਚ ਮੁਸ਼ਕਿਲ ਆਉਂਦੀ ਹੈ । ਜੋ ਘਰੇਲੂ ਖਰਚ (DOMESTIC EXPENSIVE) ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪਣਾ ਚਾਹੁੰਦਾ ਹੈ ਜਾਂ ਇੱਕ ਬਿਜਨੈੱਸ ਮੈਨ (BUSINESS MAN) ਹੈ ਜੋ ਆਪਣੇ ਮੁਲਾਜ਼ਮਾਂ (EMPLOYEE) ਨੂੰ ਛੋਟੀ-ਮੋਟੀ ਨਕਦੀ ਨਹੀਂ ਦੇਣਾ ਚਾਹੁੰਦਾ ਹੈ । ਤਾਂ ਅਜਿਹੇ ਸਾਰੇ ਲੋਕ UPI ਸਰਕਿਲ ਦੇ ਜ਼ਰੀਏ ਆਪਣੇ ‘ਤੇ ਨਿਰਭਰ ਲੋਕਾਂ ਨੂੰ ਆਪਣੇ ਬੈਂਕ ਐਕਾਊਂਟ ਦਾ ਇੱਕ ਲਿਮਟ ਐਕਸੈਸ (LIMITED EXCESS) ਦੇ ਸਕਦੇ ਹਨ । ਜਿਸ ਨੂੰ ਤੁਸੀਂ ਆਪਣੇ UPI ਸਰਕਲ ਵਿੱਚ ਜੋੜ ਦੇ ਹੋਏ ਦੂਜਾ ਯੂਜ਼ਰ ਬਣਾ ਸਕਦੇ ਅਤੇ ਤੁਸੀਂ ਪ੍ਰਾਈਮਰੀ ਯੂਜ਼ਰ ਹੋਵੋਗੇ ।
UPI ਸਰਕਿਲ ਇੱਕ ਡਿਜੀਟਲ ਸਲੂਸ਼ਨ ਹੈ ਜੋ ਪੇਮੈਂਟ ਕਰਨ ਵਾਲੇ ਯੂ਼ਜ਼ਰ UPI ਐਕਾਉਂਟ ਤੋਂ ਕਿਸੇ ਵੀ ਵਿਅਕਤੀ ਦੀ ਜ਼ਰੂਰੀ ਲਿਮਟ ਦੇ ਨਾਲ ਟਰਾਂਸਜੈਕਸ਼ਨ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਸਕੈਂਡਰੀ ਯੂਜ਼ਰਸ ਦੇ ਘੱਟ ਤੋਂ ਘੱਟ ਐਕਸੈਸ ਦੀ ਵਜ੍ਹਾ ਕਰਕੇ ਖਤਰਾ ਘੱਟ ਹੁੰਦਾ ਹੈ । UPI ਸਰਕਿਲ ਵਿੱਚ ਇਸ ਦੀ ਵੱਧ ਤੋਂ ਵੱਧ ਲਿਮਟ 15,000 ਰੁਪਏ ਹੈ । ਹਾਲਾਂਕਿ ਇੱਕ ਵਾਰ ਵਿੱਚ 5000 ਰੁਪਏ ਦਾ ਟਰਾਂਜੈਕਸ਼ਨ ਹੋ ਸਕੇਗਾ । ਪ੍ਰਾਇਮਰੀ ਯੂਜ਼ਰ ਆਪਣੇ ਸਕੈਂਡਰੀ ਯੂਜ਼ਰ ਨੂੰ ਪੇਮੈਂਟ ਪ੍ਰੋਸੈਸ ਕਰਨ ਦੀ ਇਜਾਜ਼ਤ ਦਿੰਦਾ ਹੈ । ਹਾਲਾਂਕਿ ਪੇਮੈਂਟ ਤਾਂ ਹੀ ਹੋਵੇਗੀ ਜਦੋਂ ਪ੍ਰਾਇਮਰੀ ਯੂਜ਼ਰ UPI PIN ਪਾਏਗਾ । ਇਸ ਵਿੱਚ ਪੇਮੈਂਟ ਦੀ ਵੱਧ ਤੋਂ ਵੱਧ ਲਿਮਟ ਫੁੱਲ ਟਰਾਂਸਜੈਕਸ਼ਨ ਦੇ ਬਰਾਬਰ ਯਾਨੀ 15 ਹਜ਼ਾਰ ਰੁਪਏ ਹੈ ।