India

ਚੈਕਿੰਗ ਤੇ ਨਿਕਲੇ ਡੀਆਈਜੀ, ਸਬ ਇੰਸਪੈਟਰ ਨੇ ਕੀਤਾ ਅਜਿਹਾ ਕੰਮ ਕਿ ਵੀਡੀਓ ਹੋ ਗਈ ਵਾਇਰਲ….

UP Police deny claims that its cop wrongly loaded anti-riot rifle

ਉੱਤਰ ਪ੍ਰਦੇਸ਼ ਪੁਲਿਸ ਅਤੇ ਬੰਦੂਕਾਂ ਦੇ ਕਿੱਸੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। ਇੱਥੋਂ ਦੀ ਪੁਲਿਸ ਗੋਲੀਆਂ ਖਤਮ ਹੋਣ ‘ਤੇ ਮੂੰਹ ਨਾਲ ਠਾਹ ਠਾਹ ਕਰਕੇ ਮੁਕਾਬਲਾ ਕਰਨ ਲਈ ਜਾਣੀ ਜਾਂਦੀ ਹੈ, ਪਰ ਜਦੋਂ ਅਸਲਾ ਬੰਦੂਕ ਚਲਾਉਣ ਦੀ ਗੱਲ ਆਉਂਦੀ ਹੈ ਤਾਂ ਇਸ ਸਬ-ਇੰਸਪੈਕਟਰ ਵਰਗੀ ਹੀ ਸਥਿਤੀ ਹੁੰਦੀ ਹੈ। ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਸੰਤਕਬੀਰ ਨਗਰ ਦਾ ਹੈ, ਜੋ ਹੁਣ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਚੱਲ ਰਿਹਾ ਹੈ।

ਵਾਇਰਲ ਵੀਡੀਓ ਵਿਚ ਇਸ ਐਸਆਈ ਨੂੰ ਬੰਦੂਕ ਵਿਚ ਗੋਲੀ ਕਿਥੋਂ ਪੈਂਦੀ ਹੈ, ਉਸ ਬਾਰੇ ਹੀ ਪਤਾ ਨਹੀਂ। ਉਸ ਦਾ ਅਫਸਰ ਗੋਲੀ ਪਾਉਣ ਲਈ ਕਹਿੰਦਾ ਹੈ ਤਾਂ ਉਹ ਬੰਦੂਕ ਦੀ ਨਾਲੀ ਵਿਚ ਗੋਲੀ ਪਾ ਦਿੰਦਾ ਹੈ ਤੇ ਚਲਾਉਣ ਦੀ ਕੋਸ਼ਿਸ਼ ਕਰਦਾ ਹੈ।

ਦਰਅਸਲ ਡੀਆਈਜੀ ਅਚਾਨਕ ਥਾਣੇ ਵਿਚ ਜਾਂਚ ਕਰਨ ਪਹੁੰਚ ਗਏ ਸਨ। ਇਸ ਦੌਰਾਨ ਮੁਲਾਜ਼ਮਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਜਦੋਂ ਡੀਆਈਜੀ ਨੇ ਮੁਲਾਜ਼ਮਾਂ ਨੂੰ ਬੰਦੂਕ ਚਲਾਉਣ ਬਾਰੇ ਪੁੱਛਿਆ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਇਹ ਕਿਵੇਂ ਚਲਦੀ ਹੈ।

ਅਸਲ ‘ਚ ਜਦੋਂ ਐੱਸਆਈ ਨੂੰ ਬੰਦੂਕ ਚਲਾਉਣ ਲਈ ਕਿਹਾ ਗਿਆ ਤਾਂ ਉਸ ਨੇ ਗੋਲੀ ਬੰਦੂਕ ਦੀ ਬੈਰਲ ‘ਚ ਪਾ ਕੇ ਫਾਇਰ ਕਰ ਦਿੱਤਾ। ਇਹ ਦੇਖ ਕੇ ਡੀਆਈਜੀ ਸਮੇਤ ਹੋਰ ਪੁਲਿਸ ਮੁਲਾਜ਼ਮ ਵੀ ਹੱਸਣ ਲੱਗੇ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਸ਼ੇਅਰ ਕੀਤੀ ਜਾ ਰਹੀ ਹੈ। ਪੁਲਿਸ ਮੁਲਾਜ਼ਮਾਂ ਦੀ ਇਸ ਹਾਲਤ ਨੂੰ ਦੇਖਦਿਆਂ ਡੀਆਈਜੀ ਨੇ ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਸਿਖਲਾਈ ਦੇਣ ਦੇ ਹੁਕਮ ਜਾਰੀ ਕੀਤੇ ਹਨ।

ਮੀਡੀਆ ਰਿਪੋਰਟਾਂ ਮੁਤਾਬਿਕ ਬਸਤੀ ਮੰਡਲ ਦੇ ਡੀਆਈਜੀ ਆਰਕੇ ਭਾਰਦਵਾਜ ਮੰਗਲਵਾਰ ਨੂੰ ਥਾਣੇ ਦਾ ਮੁਆਇਨਾ ਕਰਨ ਲਈ ਨਿਕਲੇ ਸਨ। ਇਸ ਦੌਰਾਨ ਉਹ ਖਲੀਲਾਬਾਦ ਕੋਤਵਾਲੀ ਪੁੱਜੇ ਅਤੇ ਪੁਲਿਸ ਮੁਲਾਜ਼ਮਾਂ ਦਾ ਹੁਨਰ ਦੇਖ ਕੇ ਸਾਰਿਆਂ ਨੂੰ ਸਰਵਿਸ ਹਥਿਆਰ ਚਲਾਉਣ ਅਤੇ ਦਿਖਾਉਣ ਲਈ ਕਿਹਾ। ਇਸ ਦੌਰਾਨ ਪੁਲਿਸ ਵੱਲੋਂ ਵਰਤੇ ਗਏ ਹਥਿਆਰ ਜਿਵੇਂ ਪਿਸਤੌਲ, ਅੱਥਰੂ ਬੰਦੂਕ ਆਦਿ ਚਲਾਏ ਗਏ। ਇਸ ਦੌਰਾਨ ਜਦੋਂ ਇੱਕ ਐਸਆਈ ਨੇ ਬੰਦੂਕ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਗੋਲੀ ਕਿੱਥੋਂ ਪਾਈ ਜਾਂਦੀ ਹੈ। ਪੂਰੇ ਭਰੋਸੇ ਨਾਲ ਉਸ ਨੇ ਡੀਆਈਜੀ ਦੇ ਸਾਹਮਣੇ ਬੰਦੂਕ ਦੀ ਬੈਰਲ ਵਿੱਚ ਗੋਲੀ ਰੱਖੀ ਅਤੇ ਗੋਲੀ ਚਲਾਉਣ ਲੱਗਾ ਤਾਂ ਡੀਆਈਜੀ ਸਮੇਤ ਹੋਰ ਪੁਲਿਸ ਵਾਲੇ ਹੈਰਾਨ ਰਹਿ ਗਏ ਅਤੇ ਹੱਸਣ ਲੱਗੇ।