India

ਮੁੰਬਈ ‘ਚ ਤੂਫਾਨ ਦਾ ਕਹਿਰ, ਡਿੱਗਿਆ ਬਿਲਬੋਰਡ, ਕਈ ਜ਼ਖ਼ਮੀ

ਮੁੰਬਈ ਵਿਚ ਬੇਮੌਸਮੀ ਬਾਰਿਸ਼ ਦੇ ਨਾਲ-ਨਾਲ ਧੂੜ ਭਰੇ ਤੂਫਾਨ ਨੇ ਕਹਿਰ ਮਚਾਇਆ ਹੋਇਆ ਹੈ, ਜਿਸ ਕਾਰਨ ਮੁੰਬਈ ਹਵਾਈ ਅੱਡੇ ‘ਤੇ ਫਲਾਈਟ ਸੰਚਾਲਨ ਨੂੰ ਇੱਕ ਘੰਟੇ ਲਈ ਮੁਅੱਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਰੇਲ੍ਹਾਂ ਦੇ ਸਮੇਂ ਵਿੱਚ ਦੇਰੀ ਹੋ ਰਹੀ ਹੈ। ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋ ਰਾਹਤ ਦਵਾਉਣ ਦੇ ਨਾਲ-ਨਾਲ ਤਬਾਹੀ ਵੀ ਲਿਆਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਘਾਟਕੋਪਰ ਖੇਤਰ ਦੇ ਚੇਦਾਨਗਰ ਜੰਕਸ਼ਨ ‘ਤੇ ਇਕ ਪੈਟਰੋਲ ਪੰਪ ‘ਤੇ 100 ਫੁੱਟ ਉੱਚਾ ਬਿਲਬੋਰਡ ਤੂਫਾਨ ਕਾਰਨ ਉੱਖੜ ਕੇ ਡਿੱਗ ਪਿਆ, ਜਿਸ ਕਾਰਨ 35 ਲੋਕ ਜ਼ਖ਼ਮੀ ਹੋ ਗਏ ਹਨ। ਇਸ ਘਟਨਾ ਕਰਕੇ ਕਈ ਵਾਹਨ ਅਤੇ ਕਈ ਲੋਕ ਫਸੇ ਹੋਏ ਹਨ, ਜਿਸ ਤੋਂ ਬਾਅਦ ਬਚਾਅ ਕਾਰਜ ਕੀਤੇ ਜਾ ਰਹੇ ਹਨ। ਇਸ ਘਟਨਾ ਵਿੱਚ ਕਿਸੇ ਦੇ ਵੀ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।

ਹਵਾਈ ਅੱਡੇ ਦੇ ਆਪਰੇਟਰ ਨੇ ਦੱਸਿਆ ਕਿ ਲਗਭਗ 15 ਉਡਾਣਾਂ ਨੂੰ ਵੱਖ-ਵੱਖ ਹਵਾਈ ਅੱਡਿਆਂ ਵੱਲ ਮੋੜਿਆ ਗਿਆ ਅਤੇ ਰਨਵੇਅ ਸੰਚਾਲਨ ਸ਼ਾਮ 5.03 ਵਜੇ ਮੁੜ ਸ਼ੁਰੂ ਹੋਇਆ।

ਬੀਐਮਸੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਿਲਬੋਰਡ ਡਿੱਗਣ ਦੀ ਘਟਨਾ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਸਿਵਲ ਬਾਡੀ ਦੁਆਰਾ ਚਲਾਏ ਜਾ ਰਹੇ ਰਾਜਾਵਾੜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ – ਹਰਸਿਮਰਤ ਕੌਰ ਬਾਦਲ ਨੇ ਭਰੀ ਨਾਮਜ਼ਦਗੀ, ਆਪਣੀ ਜਾਇਦਾਦ ਦਾ ਦਿੱਤਾ ਪੂਰਾ ਵੇਰਵਾ