The Khalas Tv Blog Punjab ਟਰੈਕਟਰ ‘ਤੇ ਤੇਲ ਲੈਣ ਗਏ ਕਿਸਾਨ ਨਾਲ ਵਾਪਰਿਆ ਭਿਆਨਕ ਹਾਦਸਾ, ਛਾਈ ਸੋਗ ਦੀ ਲਹਿਰ
Punjab

ਟਰੈਕਟਰ ‘ਤੇ ਤੇਲ ਲੈਣ ਗਏ ਕਿਸਾਨ ਨਾਲ ਵਾਪਰਿਆ ਭਿਆਨਕ ਹਾਦਸਾ, ਛਾਈ ਸੋਗ ਦੀ ਲਹਿਰ

ਪੰਜਾਬ ‘ਚ ਸੜਕ ਹਾਦਸੇ ਕਈ ਲੋਕਾਂ ਦੀ ਜਾਨ ਲੈ ਚੁੱਕੇ ਹਨ, ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ (Hoshiarpur)ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਕਿਸਾਨ ਟਰੈਕਟਰ ‘ਤੇ ਸਵਾਰ ਹੋ ਕੇ ਤੇਲ ਲੈਣ ਜਾ ਰਿਹਾ ਸੀ ਤਾਂ ਅਚਾਨਕ ਕਿਸੇ ਅਣਪਛਾਤੇ ਵਾਹਨ ਨੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ। ਜਿਸ ਕਰਕੇ ਟਰੈਕਟਰ ਪਲਟਣ ਕਾਰਨ ਉਸ ਦੀ ਮੌਤ ਹੋ ਗਈ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਗੁਰਮਿੰਦਰ ਸਿੰਘ ਬੁਲੋਵਾਲਾ ਪੈਟਰੋਲ ਪੰਪ ਤੋਂ ਤੇਲ ਲੈ ਕਿ ਆਪਣੇ ਖੇਤ ਨੂੰ ਜਾ ਰਿਹਾ ਸੀ। ਜਦੋਂ ਉਹ ਆਪਣੇ ਖੇਤ ਨੂੰ ਟਰੈਕਟਰ ਮੋੜਨ ਲੱਗਾ ਤਾਂ ਅਚਾਨਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਟਰੈਕਟਰ ਪਲਟ ਗਿਆ ਅਤੇ ਕਿਸਾਨ ਦੀ ਮੌਤ ਹੋ ਗਈ।

ਥਾਣਾ ਬੁਲੋਵਾਲ ਦੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਅਣਪਛਾਤੇ ਵਾਹਨ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ – ਕੇਜਰੀਵਾਲ ਖਿਲਾਫ ਕੌਣ ਰਚ ਰਿਹਾ ਸਾਜ਼ਿਸ, ਸੰਜੇ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ

 

Exit mobile version