‘ਦ ਖ਼ਾਲਸ ਬਿਊਰੋ : ਸੰਯੁਕਤ ਸਮਾਜ ਮੋਰਚੇ ਨੇ ਵਿਧਾਨ ਸਭਾ ਚੋਣਾਂ ਲਈ ਆਪਣੇ 17 ਹੋਰ ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਧਰਮਕੋਟ ਤੋਂ ਹਰਪ੍ਰੀਤ ਸਿੰਘ, ਜੀਰੇ ਤੋਂ ਮੇਘ ਰਾਜ ਰੱਲਾ, ਬੁਢਲਾਡਾ ਤੋਂ ਕ੍ਰਿਸ਼ਨ ਚੌਹਾਨ, ਨਿਹਾਲ ਸਿੰਘ ਵਾਲਾ ਤੋਂ ਗੁਰਦਿੱਤਾ ਸਿੰਘ, ਡੇਰਾਬੱਸੀ ਤੋਂ ਨਵਜੋਤ ਸਿੰਘ ਸੈਣੀ, ਲਹਿਰਾਗਾਗਾ ਤੋਂ ਸਤਵੰਤ ਸਿੰਘ ਖੰਡੇਵਾਦ, ਰਾਜਪੁਰਾ ਤੋਂ ਹਰਵਿੰਦਰ ਸਿੰਘ, ਬਾਬਾ ਬਕਾਲਾ ਤੋਂ ਗੁਰਨਾਮ ਕੌਰ ਪ੍ਰਿੰਸੀਪਲ, ਤਲਵੰਡੀ ਸਾਬੋ ਤੋਂ ਸੁਖਬੀਰ ਸਿੰਘ, ਅੰਮ੍ਰਿਤਸਰ ਪੱਛਮੀ ਤੋਂ ਅਮਰਜੀਤ ਸਿੰਘ, ਰੋਪੜ ਤੋਂ ਦਵਿੰਦਰ ਸਿੰਘ, ਅੰਮ੍ਰਿਤਸਰ ਪੂਰਬੀ ਤੋਂ ਅਪਾਰ ਸਿੰਘ ਰੰਧਾਵਾ, ਪਟਿਆਲਾ ਦਿਹਾਤੀ ਤੋਂ ਧਰਮਿੰਦਰ ਸ਼ਰਮਾ, ਨਕੋਦਰ ਤੋਂ ਮਨਦੀਪ ਸਿੰਘ ਸਰਪੰਚ, ਸ਼ਾਮ ਚੁਰਾਸੀ ਤੋਂ ਠੇਕੇਦਾਰ ਭਗਵਾਨ ਦਾਸ ਸਿੱਧੂ, ਡੇਰਾ ਬਾਬਾ ਨਾਨਕ ਤੋਂ ਜਗਜੀਤ ਸਿੰਘ ਕਲਾਨੌਰ, ਖੇਮਕਰਨ ਤੋਂ ਮਾਸਟਰ ਦਲਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ।
