‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਯੂਨਾਇਟਡ ਸਿਖਸ ਅਤੇ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਨੇ ਲੰਡਨ ਦੀ ਸਰਕਾਰ ਅਤੇ ਯੂਐੱਨ ਹਾਈਕਮਿਸ਼ਨਰ ਨੂੰ ਅਫਗਾਨ ਦੇ ਸਿੱਖਾਂ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ।ਯੂਨਾਇਟਡ ਸਿਖਸ ਦੀ ਕਾਨੂੰਨੀ ਨਿਰਦੇਸ਼ਕ ਮਜਿੰਦਰ ਪਾਲ ਕੌਰ ਤੇ ਗੁਰੂਦੁਆਰਾ ਸਾਹਿਬ ਦੇ ਟ੍ਰਸਟੀ ਦਵਿੰਦਰ ਸਿੰਘ ਨੇ ਲਿਖਤ ਸਾਂਝੇ ਪੱਤਰ ਵਿੱਚ ਕਿਹਾ ਹੈ ਕਿ ਸੌ ਤੋਂ ਵਧ ਸਿਖ ਕਾਬੁਲ ਸਥਿਤ ਗੁਰੂਦੁਆਰਾ ਸ਼ਰਨ ਲਈ ਬੈਠੇ ਹਨ। ਉਨ੍ਹਾਂ ਵਿੱਚ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਵੀ ਘਰਾਂ ਤੋਂ ਨਾਲ ਲੈ ਕੇ ਆਏ ਹਨ।
ਇਸ ਪੱਤਰ ਵਿੱਚ ਅਫਗਾਨਿਸਤਾਨ ਵਿੱਚ ਰਹਿੰਦੇ ਸਿੱਖਾਂ ਦੀਆਂ ਮੁਸ਼ਕਿਲਾਂ ਨੂੰ ਵੀ ਚੁੱਕਿਆ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਉੱਥੇ ਰਹਿੰਦੇ ਹਿੰਦੂ ਤੇ ਸਿੱਖਾਂ ਨੂੰ ਆਪਣੇ ਦੇਸ਼ ਵਿੱਚ ਸੁਰੱਖਿਅਤ ਪਹੁੰਚਾਇਆ ਜਾਵੇ।ਇਸ ਪੱਤਰ ਅਨੁਸਾਰ ਅਫਗਾਨਿਸਤਾਨ ਵਿੱਚ ਰਹਿੰਦੇ ਹਿੰਦੂਆਂ ਤੇ ਸਿੱਖਾਂ ਦੀ ਗਿਣਤੀ 2 ਲੱਖ ਨੂੰ ਪਾਰ ਕਰ ਗਈ ਸੀ ਅਤੇ ਉਨ੍ਹਾਂ ਨੂੰ ਘੱਟ ਗਿਣਤੀ ਦਾ ਦਰਜਾ ਦਿੱਤਾ ਗਿਆ ਹੈ। ਬਾਵਜੂਦ ਇਸਦੇ ਉਨ੍ਹਾਂ ਨੂੰ 30 ਸਾਲਾਂ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ