The Khalas Tv Blog International ਯੂਨਾਇਟਡ ਸਿੱਖ ਸੰਸਥਾ ਦੇ ਮੁੱੜ ਵਸੇਬੇ ਦੇ ਯਤਨਾਂ ਨੂੰ ਪਿਆ ਬੂਰ
International

ਯੂਨਾਇਟਡ ਸਿੱਖ ਸੰਸਥਾ ਦੇ ਮੁੱੜ ਵਸੇਬੇ ਦੇ ਯਤਨਾਂ ਨੂੰ ਪਿਆ ਬੂਰ

'ਦ ਖ਼ਾਲਸ ਬਿਊਰੋ : ਯੂਨਾਇਟਡ ਸਿੱਖ ਸੰਸਥਾ ਵਲੋਂ ਅਫ਼ਗਾਨ ਹਿੰਦੂ-ਸਿੱਖ ਭਾਈਚਾਰੇ ਨੂੰ ਅਫ਼ਗਾਨਿਸਤਾਨ ਤੋਂ  ਹੋਰ ਦੇਸ਼ਾਂ ਵਿੱਚ ਮੁੱੜ ਵਸੇਬੇ ਦੇ ਯਤਨਾਂ ਸਦਕਾ ਪਹਿਲਾ ਜਥਾ ਮੈਕਸੀਕੋ ਲਈ ਰਵਾਨਾ ਕੀਤਾ ਗਿਆ। 
ਜਿਕਰਯੋਗ ਹੈ ਕਿ  ਅਫ਼ਗਾਨਿਸਤਾਨ ਵਿੱਚ ਅਮਨ-ਸ਼ਾਂਤੀ ਦੀ ਸਥਿਤੀ ਡਾਂਵਾਂ ਡੋਲ ਹੋਣ ਮਗਰੋਂ   150 ਦੇ ਕਰੀਬ ਲੋਕਾਂ ਨੂੰ ਹੋਰ ਦੇਸ਼ਾਂ ਵਿੱਚ ਵਸਾਉਣ ਲਈ ਅੰਤਰਰਾਸ਼ਟਰੀ ਸੰਸਥਾ ਯੂਨਾਇਟਡ ਸਿੱਖ ਕਾਫ਼ੀ ਦੇਰ ਤੋਂ ਯਤਨ ਕਰ ਰਹੀ ਸੀ ਤੇ ਉਸ ਦੇ ਯਤਨਾਂ ਨੂੰ ਉਦੋਂ ਕਾਮਯਾਬੀ ਮਿਲੀ ਜਦੋਂ ਸਰਕਾਰ ਦੇ ਸਹਿਯੋਗ ਮਗਰੋਂ ਪਹਿਲਾ ਜਥਾ ਮੈਕਸੀਕੋ ਨੂੰ ਰਵਾਨਾ ਹੋ ਗਿਆ। ਹੋਰ ਗੱਲਬਾਤ ਕਰਦਿਆਂ ਸੰਸਥਾ ਦੇ ਪ੍ਰਬੰਧਕਾਂ ਨੇ ਦਸਿਆ ਕਿ ਹੁਣ ਬਾਕਿ ਰਹਿੰਦੇ ਲੋਕਾਂ ਨੂੰ ਵੀ ਜਲਦੀ ਹੀ ਕਿਸੇ ਨਾ ਕਿਸੇ ਮੁੱਲਕ ਵਿੱਚ ਵਸਾਇਆ ਜਾਵੇਗਾ।

Exit mobile version