‘ਦ ਖ਼ਾਲਸ ਬਿਊਰੋ : ਕੇਂਦਰੀ ਮੰਤਰੀ ਵੀਕੇ ਸਿੰਘ ਨੇ ਅੱਜ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਇੱਕ ਭਾਰਤੀ ਵਿਦਿਆਰਥੀ ਨੂੰ ਕਥਿਤ ਤੌਰ ‘ਤੇ ਗੋ ਲੀ ਮਾ ਰ ਦਿੱਤੀ ਗਈ ਸੀ। ਮੰਤਰੀ ਮੁਤਾਬਕ ਵਿਦਿਆਰਥੀ ਕੀਵ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਹ ਗੋਲੀ ਬਾਰੀ ‘ਚ ਜ਼ਖ ਮੀ ਹੋ ਗਿਆ।
ਮੰਤਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਸ਼ਹਿਰ ਲਿਜਾਇਆ ਗਿਆ ਅਤੇ ਹਸਪ ਤਾਲ ‘ਚ ਭਰਤੀ ਕਰਵਾਇਆ ਗਿਆ। ਜਨਰਲ ਵੀਕੇ ਸਿੰਘ ਨੇ ਕਿਹਾ, “ਅਸੀਂ ਰਿਪੋਰਟਾਂ ਸੁਣੀਆਂ ਹਨ ਕਿ ਕੀਵ ਛੱਡ ਰਹੇ ਇੱਕ ਵਿਦਿਆਰਥੀ ਨੂੰ ਗੋ ਲੀ ਮਾਰ ਦਿੱਤੀ ਗਈ ਹੈ। ਉਸ ਨੂੰ ਵਾਪਸ ਕੀਵ ਲਿਜਾਇਆ ਗਿਆ। ਇਹ ਸਭ ਯੁੱ ਧ ਦੇ ਵਿਚਕਾਰ ਹੋ ਰਿਹਾ ਹੈ। ”
ਜਨਰਲ ਸਿੰਘ ਉਨ੍ਹਾਂ ਚਾਰ ਮੰਤਰੀਆਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਯੂਕਰੇਨ ਦੇ ਗੁਆਂਢੀ ਮੁਲਕਾਂ ਵਿੱਚ ਵਿਸ਼ੇਸ਼ ਦੂਤ ਵਜੋਂ ਭੇਜਿਆ ਗਿਆ ਹੈ ਤਾਂ ਜੋ ਜੰਗ ਪ੍ਰਭਾਵਿਤ ਯੂਕਰੇਨ ਵਿੱਚੋਂ ਭਾਰਤੀਆਂ ਨੂੰ ਕੱਢਣ ਦੀ ਨਿਗਰਾਨੀ ਕੀਤੀ ਜਾ ਸਕੇ।