The Khalas Tv Blog India ਕੇਂਦਰ ਸਰਕਾਰ ਐਮਐਸਪੀ ਬਾਰੇ ਕਮੇਟੀ ਬਣਾਉਣ ਲਈ ਵੱਚਨਬੱਧ : ਤੋਮਰ
India

ਕੇਂਦਰ ਸਰਕਾਰ ਐਮਐਸਪੀ ਬਾਰੇ ਕਮੇਟੀ ਬਣਾਉਣ ਲਈ ਵੱਚਨਬੱਧ : ਤੋਮਰ

‘ਦ ਖ਼ਾਲਸ ਬਿਊਰੋ : ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਰਾਜ ਸਭਾ ਵਿਚ ਕਿਹਾ ਕਿ ਸਰਕਾਰ ਐੱਮ. ਐੱਸ. ਪੀ. ਉਤੇ ਕਮੇਟੀ ਗਠਿਤ ਕਰਨ ਲਈ ਵਚਨਬੱਧ ਹੈ। ਉਹ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਮੇਟੀ ਲਈ ਭੇਜੇ ਗਏ ਨਾਵਾਂ ਦੀ ਉਡੀਕ ਵਿਚ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਸਰਕਾਰ ਘੱਟੋ ਘੱਟ ਸਮਰਥਨ (ਐੱਮਐੱਸਪੀ) ਬਾਰੇ ਕਮੇਟੀ ਜ਼ਰੂਰ ਬਣਾਏਗੀ।

ਤੋਮਰ ਨੇ ਸਦਨ ਵਿਚ ਦੱਸਿਆ ਕਿ ਸਰਕਾਰ ਕਿਸਾਨਾਂ ਦੀ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਦੇ ਸੰਪਰਕ ਵਿਚ ਹੈ ਤੇ ਜਿਵੇਂ ਹੀ ਉਨ੍ਹਾਂ ਵੱਲੋਂ ਨਾਂ ਦੱਸੇ ਜਾਂਦੇ ਹਨ, MSP ‘ਤੇ ਕਮੇਟੀ ਦਾ ਗਠਨ ਕਰ ਦਿੱਤਾ ਜਾਵੇਗਾ। ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਕੇਂਦਰ ਤੇ ਰਾਜਾਂ ਵਿਚਾਲੇ ਸਬਸਿਡੀ ਦੀ ਹਿੱਸੇਦਾਰੀ ’ਚ ਸੋਧ ਸਬੰਧੀ ਕੋਈ ਵੀ ਤਜਵੀਜ਼ ਵਿਚਾਰ ਅਧੀਨ ਨਹੀਂ ਹੈ। ਪੂਰਬ ਉੱਤਰ ਸੂਬਿਆਂ ਲਈ ਕੇਂਦਰ 90 ਫੀਸਦੀ ਪ੍ਰੀਮੀਅਮ ਦਾ ਭੁਗਤਾਨ ਕਰਦਾ ਹੈ। ਬਾਕੀ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਲਈ ਇਹ ਅਨੁਪਾਤ 50 : 50 ਦਾ ਹੈ।

Exit mobile version