ਕਾਰ ਅਤੇ ਘਰਾਂ ਬਣਾਉਣ ਲਈ ਕਰਜਾ ਲਈ ਬੈਂਕਾਂ ਦੇ ਚੱਕਰ ਕੱਟਣ ਦੀ ਜ਼ਰੂਰਤ ਨਹੀਂ ਹੈ। ਸਰਕਾਰ ਵੱਲੋਂ ਹੁਣ ਇਸ ਨੂੰ ਆਸਾਨ ਬਣਾਉਣ ਲਈ UPI ਪਲੈਟਫਾਰਮ ਲਿਆਦਾ ਜਾ ਰਿਹਾ ਹੈ। ਇਸ ਸਬੰਧੀ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ (Shaktikanta Das) ਨੇ ਦੱਸਿਆ ਕਿ ਪਿਛਲੇ ਸਾਲ ਅਗਸਤ ਵਿੱਚ ਰਿਜ਼ਰਵ ਬੈਂਕ ਨੇ ਫਰਕਸ਼ਨ ਕ੍ਰੈਡਿਟ ਲਈ ਇਕ ਇਕ ਪਾਇਲਟ ਪ੍ਰੋਜੈਕਟ ਲਾਂਚ ਕੀਤਾ ਗਿਆ ਸੀ। ਪੂਰੇ ਇਕ ਸਾਲ ਬਾਅਦ ਪਲੇਟਫਾਰਮ ਨੇ ਕਿਸਾਨ ਕ੍ਰੈਡਿਟ ਕਾਰਡ ਲੋਨ, ਡੇਅਰੀ ਲੋਨ, MSME ਲੋਨ, ਨਿੱਜੀ ਲੋਨ ਅਤੇ ਹੋਮ ਲੋਨ ‘ਤੇ ਧਿਆਨ ਕੇਂਦਰਿਤ ਕੀਤਾ।
ਦੱਸ ਦੇਈਏ ਕਿ ਯੂਨੀਫਾਈਡ ਲੈਂਡਿੰਗ ਇੰਟਰਫੇਸ ਕਰਜਾ ਲੈਣ ਦੀ ਪ੍ਰਣਾਲੀ ਨੂੰ ਸੌਖਾ ਬਣਾਉਣ ਅਤੇ ਕ੍ਰੈਡਿਟ ਪ੍ਰੋਸੈਸਿੰਗ ਸਮਾਂ ਅਤੇ ਕਾਗ਼ਜ਼ੀ ਕਾਰਵਾਈ ਨੂੰ ਘੱਟ ਕਰਨ ਲਈ ਬਣਾਈਆ ਗਿਆ ਹੈ। ਇਹ ਓਪਨ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਦੇ ਨਾਲ ਓਪਨ ਆਰਕੀਟੈਕਚਰ ਨੂੰ ਜੋੜੇਗਾ ਅਤੇ ਵਿੱਤੀ ਸੰਸਥਾਵਾਂ ਆਸਾਨੀ ਨਾਲ ਪਲੱਗ ਐਂਡ ਪਲੇ ਮਾਡਲ ਨਾਲ ਜੁੜ ਸਕਦੀਆਂ ਹਨ। ਇਸ ਦੇ ਨਾਲ ਹੀ ਆਰ.ਬੀ.ਆਈ ਦੇ ਗਵਰਨਰ ਨੇ ਦੱਸਿਆ ਕਿ UPI ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੁਆਰਾ ਅ੍ਰਪੈਲ 2016 ਵਿੱਚ ਲਾਂਚ ਕੀਤਾ ਸੀ ਅਤੇ 8 ਸਾਲਾ ਦੇ ਸਫਰ ਚ ਇਸ ਨੇ ਕਈ ਸਫਲਤਾਵਾਂ ਹਾਸਲ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਜੁਲਾਈ 2024 ਵਿੱਚ ਯੂਨੀਫਾਈਡ ਪੇਮੈਂਟ ਇੰਟਰਫੇਸ ਯਾਨੀ UPI ਰਾਹੀਂ 1,444 ਕਰੋੜ ਲੈਣ-ਦੇਣ ਕੀਤੇ ਗਏ ਸਨ। ਇਸ ਸਮੇਂ ਦੌਰਾਨ ਕੁੱਲ 20.64 ਲੱਖ ਕਰੋੜ ਰੁਪਏ ਦੀ ਰਕਮ ਟ੍ਰਾਂਸਫਰ ਕੀਤੀ ਗਈ ਸੀ।
ਇਹ ਵੀ ਪੜ੍ਹੋ – ਕੰਗਨਾ ਦੀ ਫਿਲਮ ‘ਐਮਰਜੈਂਸੀ’ ’ਤੇ ਬੈਨ ਲਗਾਉਣ ਦਾ ਮਾਮਲਾ ਪਹੁੰਚਿਆ ਹਾਈਕੋਰਟ! ਸਿੱਖ ਜਥੇਬੰਦੀਆਂ ਨੇ ਸਿਨੇਮਾ ਹਾਲ ਨੂੰ ਦਿੱਤੀ ਚਿਤਾਵਨੀ