Punjab

ਜਲੰਧਰ ‘ਚ ਮੰਦਰ ਦੇ ਪੁਜਾਰੀ ਨਾਲ ਅਣਪਛਾਤਿਆਂ ਨੇ ਲੁੱਟ, 10 ਹਜ਼ਾਰ ਦੀ ਨਕਦੀ-ਸੋਨੇ ਦੀ ਅੰਗੂਠੀ ਲੈ ਕੇ ਫਰਾਰ ਹੋਏ ਲੁਟੇਰੇ…

Unidentified persons robbed the temple priest in Jalandhar, robbers escaped with 10 thousand cash-gold ring...

ਜਲੰਧਰ : ਸੂਬੇ ਵਿੱਚ ਲੁੱਟਾਂ ਖੋਹਾਂ ਦੀਆਂ ਘਟਵਾਨਾਂ ਲਗਾਤਾਰ ਵੱਧ ਰਹੀਆਂ ਹਨ। ਜਿਸ ਕਾਰਨ ਆਮ ਕੋਲ ਸਹਿਮੇ ਹੋਏ ਹਨ। ਇੱਕ ਅਜਿਹਾ ਹੀ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਲੁਟੇਰਿਆਂ ਨੇ ਇੱਕ ਮੰਦਰ ਦੇ ਪੁਜਾਰੀ ਨਾਲ ਲੁੱਟ ਖੋਹ ਕੀਤੀ। ਜਾਣਕਾਰੀ ਮੁਤਾਬਕ  ਜਲੰਧਰ ਦੇ ਮਸ਼ਹੂਰ ਗੀਤਾ ਮੰਦਰ ਦੇ ਪੁਜਾਰੀ ਕੋਲੋਂ ਦੇਰ ਰਾਤ ਲੁਟੇਰਿਆਂ ਨੇ 15 ਹਜ਼ਾਰ ਦੀ ਨਕਦੀ ਅਤੇ ਹੱਥ ‘ਚ ਪਾਈ ਸੋਨੇ ਦੀ ਮੁੰਦਰੀ ਲੁੱਟ ਲਈ ਗਈ । ਪੰਡਿਤ ਸੋਮਨਾਥ ਨੇ ਦੱਸਿਆ ਕਿ ਉਹ ਆਪਣੀ ਨੂੰਹ ਦੇ ਜਨਮ ਦਿਨ ਦੀ ਪਾਰਟੀ ਤੋਂ ਸਕੂਟੀ ‘ਤੇ ਵਾਪਸ ਆ ਰਿਹਾ ਸੀ। ਚੀਮਾ ਚੌਕ ਤੋਂ ਇੱਕ ਕਾਰ ਨੇ ਉਨ੍ਹਾਂ ਦਾ ਪਿੱਛਾ ਕੀਤਾ। ਮਿੱਠਾਪੁਰ ‘ਚ ਕਾਰ ‘ਚ ਸਵਾਰ ਇਕ ਔਰਤ ਨੇ ਉਸ ਦਾ ਟਿਕਾਣਾ ਪੁੱਛਣ ਦੇ ਬਹਾਨੇ ਉਸ ਨੂੰ ਰੋਕ ਲਿਆ। ਇਸ ਤੋਂ ਬਾਅਦ ਕਾਰ ਵਿੱਚ ਬੈਠੇ ਦੋ ਨੌਜਵਾਨਾਂ ਨੇ ਡਰਾ ਧਮਕਾ ਕੇ ਲੁੱਟਮਾਰ ਕੀਤੀ।

ਮੌਕੇ ‘ਤੇ ਪਹੁੰਚੇ ਪੰਡਿਤ ਸੋਮਨਾਥ ਦੀ ਨੂੰਹ ਅਤੇ ਪੁੱਤਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ‘ਤੇ ਕਰੀਬ ਇਕ ਘੰਟੇ ਬਾਅਦ ਪੁਲਸ ਮੌਕੇ ‘ਤੇ ਪਹੁੰਚੀ। ਦੋਵਾਂ ਨੇ ਦੱਸਿਆ ਕਿ ਕਾਰ ‘ਚ ਇਕ ਔਰਤ ਸਮੇਤ ਤਿੰਨ ਲੋਕ ਸਵਾਰ ਸਨ। ਜਦੋਂ ਮਹਿਲਾ ਨੇ ਲੋਕੇਸ਼ਨ ਦੇ ਬਹਾਨੇ ਪੰਡਿਤ ਸੋਮਨਾਥ ਨੂੰ ਰੋਕਿਆ ਤਾਂ ਕਾਰ ਚਲਾ ਰਹੇ ਨੌਜਵਾਨ ਨੇ ਪਿੱਛੇ ਬੈਠੇ ਨੌਜਵਾਨ ਨੂੰ ਪੰਡਿਤ ਦੇ ਸਿਰ ‘ਤੇ ਤਲਵਾਰ ਨਾਲ ਵਾਰ ਕਰਨ ਲਈ ਕਿਹਾ। ਨਾਲ ਹੀ ਕਿਹਾ ਕਿ ਜੋ ਵੀ ਜੇਬ ‘ਚ ਹੈ, ਕੱਢ ਦਿਓ।

ਪੰਡਿਤ ਸੋਮਨਾਥ ਨੇ ਦੱਸਿਆ ਕਿ ਲੁਟੇਰਿਆਂ ਕੋਲ ਤੇਜ਼ਧਾਰ ਹਥਿਆਰ ਸਨ। ਲੁਟੇਰੇ ਵੀ ਨਸ਼ੇ ਵਿਚ ਸਨ। ਜਦੋਂ ਕਾਰ ‘ਚ ਸਵਾਰ ਔਰਤ ਲੋਕੇਸ਼ਨ ਪੁੱਛਣ ਦੇ ਬਹਾਨੇ ਬਾਹਰ ਆਈ ਤਾਂ ਦੋਵੇਂ ਨੌਜਵਾਨ ਵੀ ਪਿੱਛੇ ਤੋਂ ਆ ਗਏ। ਇੱਕ ਨੌਜਵਾਨ ਨੇ ਸਿਰ ‘ਤੇ ਤਲਵਾਰ ਮਾਰਨ ਨੂੰ ਕਿਹਾ। ਪੰਡਿਤ ਸੋਮਨਾਥ ਨੇ ਕਿਹਾ ਕਿ ਉਹ ਡਰ ਗਿਆ। ਉਸ ਨੇ ਆਪਣੀ ਜੇਬ ਵਿੱਚ ਪਏ ਕਰੀਬ 15 ਹਜ਼ਾਰ ਰੁਪਏ ਦੇ ਦਿੱਤੇ।

ਪੰਡਿਤ ਸੋਮਨਾਥ ਨੇ ਦੱਸਿਆ ਕਿ ਲੁਟੇਰਿਆਂ ਨੇ ਉਨ੍ਹਾਂ ਦੇ ਹੱਥ ਵਿੱਚ ਪਾਈ ਅੰਗੂਠੀ ਵੀ ਖੋਹ ਲਈ। ਉਨ੍ਹਾਂ ਨੇ ਦੱਸਿਆ ਕਿ ਉਹ ਉਸ ਦੇ ਕੰਨਾਂ ਵਿਚ ਪਈਆਂ ਸੋਨੇ ਦੀਆਂ ਵਾਲੀਆਂ ਵੀ ਖੋਹਣ ਹੀ ਵਾਲਾ ਸੀ ਕਿ ਇਸੇ ਦੌਰਾਨ ਪਿੱਛੇ ਤੋਂ ਆ ਰਹੀ ਉਸ ਦੇ ਪਰਿਵਾਰ ਦੀ ਕਾਰ ਆ ਗਈ। ਲੁਟੇਰੇ ਤੁਰੰਤ ਆਪਣੀ ਕਾਰ ਵਿੱਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਏ। ਪੰਡਿਤ ਸੋਮਨਾਥ ਨੇ ਦੱਸਿਆ ਕਿ ਜੇਕਰ ਪਿੱਛੇ ਆ ਰਹੀ ਪਰਿਵਾਰ ਦੀ ਕਾਰ ਦੀਆਂ ਲਾਈਟਾਂ ਨਾ ਜਗਦੀਆਂ ਤਾਂ ਉਹ ਤਲਵਾਰ ਨਾਲ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਸੀ।