Punjab

ਕਬੱਡੀ ਖਿਡਾਰੀ ਦੇ ਘਰ ‘ਚ ਵੜ ਅਣਪਛਾਤਿਆਂ ਨੇ ਕਰ ਦਿੱਤਾ ਇਹ ਕਾਰਾ…

Unidentified persons burst into the house of a kabaddi player and fired shots, the player admitted to the hospital was injured...

ਪੰਜਾਬ ਦੇ ਮੋਗਾ ਵਿੱਚ ਇੱਕ ਕਬੱਡੀ ਖਿਡਾਰੀ ਦਾ ਘਰ ਵਿੱਚ ਵੜ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਨਿਹਾਲ ਸਿੰਘ ਵਾਲਾ ਦੀ ਹੈ। ਜਿੱਥੇ ਬਾਈਕ ‘ਤੇ ਆਏ ਦੋ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਹਮਲੇ ਵਿੱਚ ਜ਼ਖ਼ਮੀ ਹੋਏ ਕਬੱਡੀ ਖਿਡਾਰੀ ਦੀ ਪਛਾਣ ਹਰਵਿੰਦਰ ਸਿੰਘ ਬਿੰਦਰੀ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਸਵੇਰੇ 6.45 ਦੇ ਕਰੀਬ ਅਣਪਸਾਤੇ ਵਿਅਕਤੀ ਉਸ ਦੇ ਘਰ ਦਾਖਲ ਹੋਏ ਅਤੇ ਉਨਾਂ ਨੇ ਹਰਵਿੰਦਰ ਸਿੰਘ ਬਿੰਦਰ ਤੇ ਗੋਲੀਆਂ ਚਲਾ ਦਿੱਤੀਆਂ। ਸਿੰਘ ਬਿੰਦਰ ਕਬੱਡੀ ਦਾ ਉਗਾ ਖਿਡਾਰੀ ਸੀ ਅਤੇ ਆਮ ਆਦਮੀ ਪਾਰਟੀ ਵੱਲੋਂ ਉਹ ਧੂੜਕੋਟ ਰਣਸੀਂਹ ਤੋਂ ਸਰਪੰਚ ਦਾ ਉਮੀਦਵਾਰ ਵੀ ਸੀ।

ਪੁਲਿਸ ਜਾਂਚ ਅਨੁਸਾਰ ਇਹ ਘਟਨਾ ਸਵੇਰੇ ਪੌਣੇ ਸੱਤ ਵਜੇ ਦੇ ਕਰੀਬ ਵਾਪਰੀ। ਜਦੋਂ ਬਾਈਕ ‘ਤੇ ਸਵਾਰ ਦੋ ਬਦਮਾਸ਼ ਕਬੂਤਰ ਦੇਖਣ ਦੇ ਬਹਾਨੇ ਇਕ ਕਬੱਡੀ ਖਿਡਾਰੀ ਦੇ ਘਰ ਪਹੁੰਚੇ। ਇਸ ਤੋਂ ਬਾਅਦ ਮੌਕਾ ਦੇਖ ਕੇ ਬਿੰਦਰੀ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਿਆ।

ਇਸ ਦਾ ਪਤਾ ਲੱਗਦਿਆਂ ਹੀ ਪਿੰਡ ‘ਚ ਹੜਕੰਪ ਮੱਚ ਗਿਆ। ਬਿੰਦਰੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿੱਥੋਂ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਪਰਿਵਾਰਕ ਮੈਂਬਰ ਵੀ ਇਸ ਬਾਰੇ ਕੋਈ ਗੱਲ ਨਹੀਂ ਕਰ ਰਹੇ ਹਨ।