Punjab

PGI ‘ਚ ਸੁੱਤੀ ਪਈ ਔਰਤ ਨੂੰ ਟੀਕਾ ਲਾ ਕੇ ਹੋਈ ਫਰਾਰ ਅਣਪਛਾਤੀ ਕੁੜੀ

Unidentified girl escaped after injecting a sleeping woman in PGI

ਚੰਡੀਗੜ੍ਹ ਪੀਜੀਆਈ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਗਾਇਨੀਕੋਲਾਜੀ ਵਾਰਡ ‘ਚ ਦਾਖਲ ਔਰਤ ਨੂੰ ਅਣਪਛਾਤੀ ਔਰਤ ਟੀਕਾ ਲਾ ਕੇ ਭੱਜ ਗਈ। ਔਰਤ ਨੇ ਮਰੀਜ਼ ਨੂੰ ਦੱਸਿਆ ਕਿ ਕਿਡਨੀ ਦੇ ਡਾਕਟਰ ਨੇ ਉਸਨੂੰ ਟੀਕਾ ਲਗਾਉਣ ਲਈ ਕਿਹਾ ਸੀ। ਟੀਕੇ ਤੋਂ ਬਾਅਦ ਔਰਤ ਦੀ ਸਿਹਤ ਵਿਗੜ ਗਈ। ਔਰਤ ਹੁਣ ਵੈਂਟੀਲੇਟਰ ‘ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਸੈਕਟਰ-11 ਥਾਣੇ ਦੀ ਪੁਲਿਸ ਨੇ ਜਤਿੰਦਰ ਕੌਰ ਵਾਸੀ ਰਾਜਪੁਰਾ, ਪਟਿਆਲਾ ਦੀ ਸ਼ਿਕਾਇਤ ’ਤੇ ਅਣਪਛਾਤੀ ਲੜਕੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਹਰਮੀਤ ਕੌਰ ਦਾ ਗੁਰਵਿੰਦਰ ਸਿੰਘ ਨਾਲ 26 ਸਤੰਬਰ 2022 ਨੂੰ ਇੰਟਰਕਾਸਟ ਲਵਮੈਰਿਜ ਹੋਈ ਸੀ। ਪੁਲਿਸ ਹੁਣ ਇਸ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਦੁਸ਼ਮਣੀ ਉਨ੍ਹਾਂ ਦੇ ਵਿਆਹ ਨਾਲ ਜੁੜੀ ਹੋਈ ਹੈ। ਪੁਲਿਸ ਨੂੰ ਅਜੇ ਤੱਕ ਦੋਸ਼ੀ ਲੜਕੀ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪੁਲਿਸ ਇਸ ਮਾਮਲੇ ‘ਚ ਜਲਦ ਹੀ ਲੜਕੀ ਦੀ ਫੋਟੋ ਜਾਰੀ ਕਰ ਸਕਦੀ ਹੈ।

ਸ਼ਿਕਾਇਤਕਰਤਾ ਜਤਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਗੁਰਵਿੰਦਰ ਦੀ ਪਤਨੀ ਹਰਮੀਤ ਕੌਰ ਨੂੰ 3 ਨਵੰਬਰ ਨੂੰ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ ਸੀ। ਇਸ ’ਤੇ ਉਸ ਨੇ ਉਸ ਨੂੰ ਬਨੂੜ ਦੇ ਇੱਕ ਪ੍ਰਾਈਵੇਟ ਕਲੀਨਿਕ ਵਿੱਚ ਦਾਖਲ ਕਰਵਾਇਆ। ਜਿੱਥੇ ਉਸ ਦੀ ਡਿਲੀਵਰੀ ਹੋਈ। ਇਸ ਤੋਂ ਬਾਅਦ ਹਰਮੀਤ ਕੌਰ ਨੂੰ ਕਿਡਨੀ ਦੀ ਸਮੱਸਿਆ ਹੋ ਗਈ। ਇਸ ਕਾਰਨ ਉਸ ਨੂੰ ਬਨੂੜ ਤੋਂ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ।

ਔਰਤ ਨੂੰ ਪੀਜੀਆਈ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਇਲਾਜ ਦੌਰਾਨ ਉਸ ਦੀ ਸਿਹਤ ਵਿੱਚ ਸੁਧਾਰ ਹੋਇਆ। ਉਸਦੀ ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਉਸਨੂੰ ਪੀਜੀਆਈ ਦੇ ਨਹਿਰੂ ਬਲਾਕ ਵਿੱਚ ਸਥਿਤ ਗਾਇਨੀਕੋਲਾਜੀ ਵਾਰਡ ਵਿੱਚ ਭੇਜ ਦਿੱਤਾ ਗਿਆ। ਲੜਕੀ ਹਰਮੀਤ ਕੌਰ ਨੂੰ ਟੀਕਾ ਲਗਾਉਣ ਲਈ ਉਸੇ ਵਾਰਡ ਵਿੱਚ ਪਹੁੰਚੀ ਸੀ