Punjab

ਕਬੱਡੀ ਜਗਤ ਲਈ ਮੰਦਭਾਗੀ ਖ਼ਬਰ, ਚੱਲਦੇ ਟੂਰਨਾਮੈਂਟ ਦੌਰਾਨ ਉੱਘੇ ਖਿਡਾਰੀ ਨਾਲ ਹੋਇਆ ਇਹ ਮਾੜਾ ਕੰਮ

Unfortunate news for the kabaddi world the death of a prominent kabaddi player during the ongoing tournament

ਜਲੰਧਰ : ਇੱਕ ਉੱਘੇ ਖਿਡਾਰੀ ਦੀ ਮੌਤ ਨਾਲ ਕਬੱਡੀ ਜਗਤ ਨੂੰ ਅੱਜ ਵੱਡਾ ਘਾਟਾ ਪਿਆ ਹੈ। ਜਲੰਧਰ ਜ਼ਿਲ੍ਹੇ ਦੇ ਪਿੰਡ ਜੱਕੋਪੁਰ ਕਲਾਂ ਵਿੱਚ ਹੋ ਰਹੇ ਇਕ ਟੂਰਨਾਮੈਂਟ ਦੌਰਾਨ ਇਕ ਖਿਡਾਰੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਜੱਕੋਪੁਰ ਕਲਾਂ ਵਿੱਚ ਹੋ ਰਹੇ ਟੂਰਨਾਮੈਂਟ ਵਿੱਚ ਜਦੋਂ ਕੱਬਡੀ ਦਾ ਉਘੇ ਖਿਡਾਰੀ ਅਮਪ੍ਰੀਤ ਘੱਸ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਪਿੰਡ ਜੱਕੋਪੁਰ ਕਲਾਂ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਵੈੱਲਫੇਅਰ ਕਲੱਬ ਵਿਖੇ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ, ਜਿਥੇ ਕਬੱਡੀ ਖਿਡਾਰੀ ਅਮਰਪ੍ਰੀਤ ਘੱਸ ਵਾਸੀ ਘੱਸਪੁਰ (ਗੁਰਦਾਸਪੁਰ) ਨੂੰ ਅਚਾਨਕ ਸੱਟ ਲੱਗ ਗਈ। ਇਸ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਾਹ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ।
ਉਕਤ ਹਾਦਸੇ ਤੋਂ ਬਾਅਦ ਟੂਰਨਾਮੈਂਟ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਖਿਡਾਰੀ ਦੀ ਮੌਤ ’ਤੇ ਕਬੱਡੀ ਕੱਪ ਕਰਵਾ ਰਹੇ ਪਿੰਡ ਜੱਕੋਪੁਰ ਕਲਾਂ ਦੇ ਪ੍ਰਬੰਧਕਾਂ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਰਤਨ ਸਿੰਘ ਕਾਕੜ ਕਲਾਂ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੇ ਡੂੰਘੇ ਦੁੱਖ ਦਾ ਜ਼ਾਹਿਰ ਕੀਤਾ।

ਕਬੱਡੀ ਖਿਡਾਰੀ ਅਮਰਪ੍ਰੀਤ ਆਪਣੇ ਪਿੱਛੇ ਪਿਤਾ ਖ਼ੁਸ਼ਵੰਤ ਸਿੰਘ, ਮਾਤਾ ਰਮੇਸ਼ ਕੌਰ, ਪਤਨੀ ਪ੍ਰਭਜੋਤ ਕੌਰ ਤੇ ਭੈਣ ਨੂੰ ਛੱਡ ਗਿਆ ਹੈ। ਉਸ ਦਾ ਡੇਢ ਕੁ ਸਾਲ ਪਹਿਲਾਂ ਵਿਆਹ ਹੋਇਆ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਤ ਖੇਡਦਿਆਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਖਿਡਾਰੀ ਦਾ ਅੰਤਿਮ ਸਸਕਾਰ ਅੱਜ ਕੀਤਾ ਜਾਵੇਗਾ।