ਛੱਤੀਸਗੜ੍ਹ : ਸੋਸ਼ਲ ਮੀਡੀਆ ‘ਤੇ ਪਿਛਲੇ ਕੁਝ ਸਮੇਂ ਤੋਂ ਅਚਾਨਕ ਹੋਈ ਮੌਤ ਨਾਲ ਸਬੰਧਤ ਦਿਲ ਦਹਿਲਾਉਣ ਵਾਲੀਆਂ ਵੀਡੀਓਜ਼ ਲੋਕਾਂ ਨੂੰ ਹੈਰਾਨ ਕਰ ਰਹੀਆਂ ਹਨ। ਇਸ ਦੇ ਨਾਲ ਹੀ ਇੱਕ ਵਾਰ ਫਿਰ ਅਜਿਹੇ ਹੀ ਮਾਮਲੇ ਨੇ ਲੋਕਾਂ ਨੂੰ ਡਰਾ ਦਿੱਤਾ ਹੈ। ਦਰਅਸਲ ਛੱਤੀਸਗੜ੍ਹ ‘ਚ ਡਾਂਸ ਕਰਦੇ ਹੋਏ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮੌਕੇ ‘ਤੇ ਹੜਕੰਪ ਮਚ ਗਿਆ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਟੇਜ ‘ਤੇ ਡਾਂਸ ਕਰਦਾ ਵਿਅਕਤੀ ਅਚਾਨਕ ਬੈਠ ਜਾਂਦਾ ਅਤੇ ਫੇਰ ਇੱਕ ਦਮ ਜ਼ਮੀਨ ਉੱਤੇ ਲੇਟ ਜਾਂਦਾ ਹੈ , ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਇਹ ਘਟਨਾ ਛੱਤੀਸਗੜ੍ਹ ਦੇ ਰਾਜਨੰਦਗਾਓਂ ਜ਼ਿਲ੍ਹੇ ਦੇ ਡੋਂਗਰਗੜ੍ਹ ਦੀ ਹੈ ਜਿੱਥੇ ਇਕ ਵਿਆਹ ਦੌਰਾਨ ਕੁਝ ਲੋਕ ਲਾੜਾ-ਲਾੜੀ ਨਾਲ ਸਟੇਜ ‘ਤੇ ਡਾਂਸ ਕਰ ਰਹੇ ਸਨ। ਅਚਾਨਕ ਸਟੇਜ ‘ਤੇ ਡਾਂਸ ਕਰਦਾ ਹੋਇਆ ਇਕ ਵਿਅਕਤੀ ਦਮ ਤੋੜ ਗਿਆ। ਮਰਨ ਵਾਲੇ ਵਿਅਕਤੀ ਦੀ ਪਛਾਣ ਦਲੀਪ ਰੌਜ਼ਕਰ ਵਜੋਂ ਹੋਈ ਹੈ, ਜੋ ਬਲੋਡ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਰਾਜ ਵਿੱਚ ਸਥਿਤ ਭਿਲਾਈ ਸਟੀਲ ਪਲਾਂਟ ਵਿੱਚ ਇੰਜੀਨੀਅਰ ਵਜੋਂ ਕੰਮ ਕਰਦਾ ਸੀ।
10 May 2023 : 🇮🇳 : BSP engineer got 💔attack💉 while dancing at niece's wedding, died#heartattack2023 #TsunamiOfDeath pic.twitter.com/b0dNv3k2Av
— Anand Panna (@AnandPanna1) May 10, 2023
ਇਹ ਘਟਨਾ 4-5 ਮਈ ਦੀ ਰਾਤ ਨੂੰ ਵਾਪਰੀ ਜਦੋਂ ਦਿਲੀਪ ਰੌਜ਼ਕਰ ਆਪਣੀ ਭਤੀਜੀ ਦੇ ਵਿਆਹ ‘ਤੇ ਡਾਂਸ ਕਰ ਰਿਹਾ ਸੀ। ਸਟੇਜ ਉਤੇ ਡਾਂਸ ਕਰਦੇ ਹੋਏ ਦਿਲੀਪ ਅਚਾਨਕ ਆਰਾਮ ਕਰਨ ਲਈ ਸਟੇਜ ਉਤੇ ਬੈਠ ਗਿਆ ਅਤੇ ਫਿਰ ਉਥੇ ਹੀ ਲੇਟ ਗਿਆ। ਇਹ ਸਾਰੀ ਘਟਨਾ ਕੈਮਰੇ ‘ਚ ਕੈਦ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।
ਇਸ ਵੀਡੀਓ ‘ਚ ਡੋਂਗਰਾਗੜ੍ਹ ‘ਚ ਆਪਣੀ ਭਤੀਜੀ ਦੇ ਵਿਆਹ ‘ਚ ਆਇਆ ਦਿਲੀਪ ਜਿੱਥੇ ਸਟੇਜ ‘ਤੇ ਬੜੇ ਜੋਸ਼ ਨਾਲ ਡਾਂਸ ਕਰ ਰਿਹਾ ਸੀ, ਉੱਥੇ ਹੀ ਸਟੇਜ ‘ਤੇ ਕੁਝ ਹੋਰ ਲੋਕ ਵੀ ਮੌਜੂਦ ਸਨ। ਫਿਰ ਉਹ ਅਚਾਨਕ ਡਾਂਸ ਕਰਨਾ ਬੰਦ ਕਰ ਦਿੱਤਾ ਅਤੇ ਸਟੇਜ ‘ਤੇ ਬੈਠ ਗਿਆ। ਬੈਠਣ ਦੇ ਕੁਝ ਸੈਕਿੰਡਾਂ ਵਿਚ ਹੀ ਉਹ ਲੇਟ ਗਿਆ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਸਾਰੀ ਘਟਨਾ ਕੈਮਰੇ ‘ਚ ਕੈਦ ਹੋ ਗਈ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸਿਰਫ਼ 19 ਸੈਕਿੰਡ ਦੀ ਇਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਵੀ ਹੈਰਾਨ ਹਨ। ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਵਿਅਕਤੀ ਦੀ ਇਸ ਤਰ੍ਹਾਂ ਮੌਤ ਹੋਈ ਹੈ। ਇਸ ਤੋਂ ਪਹਿਲਾਂ ਵੀ ਲੋਕ ਗੀਤ ਗਾਉਂਦੇ ਤੇ ਡਾਂਸ ਕਰਦੇ ਹੋਏ ਹਾਰਟ ਅਟੈਕ ਨਾਲ ਮੌਤ ਦੇ ਮੂੰਹ ‘ਚ ਜਾਂਦੇ ਦੇਖੇ ਗਏ ਹਨ।