India

‘ਵਿਨੇਸ਼ ਫੋਗਾਟ ਨੂੰ CM ਦਾ ਚਹਿਰਾ ਬਣਾਉ!’ ‘2028 ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ, ਜਲਦਬਾਜ਼ੀ ਨਹੀਂ!’

ਬਿਉਰੋ ਰਿਪੋਰਟ – ਵਿਨੇਸ਼ ਫੋਗਾਟ (VINESH PHOGAT) ਦੇ ਕਾਂਗਰਸ ਵੱਲੋਂ ਜੁਲਾਨਾ ਤੋਂ ਚੋਣ ਲੜਨ ’ਤੇ ਉਨ੍ਹਾਂ ਦੇ ਗੁਰੂ ਅਤੇ ਤਾਇਆ ਮਹਾਵੀਰ ਫੋਗਾਟ (MAHAVIR PHOGAT) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਵਿਨੇਸ਼ ਦੇ ਸਿਆਸਤ ਵਿੱਚ ਆਉਣ ਦਾ ਫੈਸਲਾ ਜਲਦਬਾਜ਼ੀ ਵਿੱਚ ਲਿਆ ਹੈ। ਉਹ ਆਗੂ ਤਾਂ ਬਣ ਜਾਵੇਗੀ ਪਰ ਓਲੰਪਿਕ ਮੈਡਲਿਸਟ (OLYMPIC MEDALIST) ਨਹੀਂ ਅਖਵਾਏਗੀ।

ਮਹਾਵੀਰ ਫੋਗਾਟ ਨੇ ਕਿਹਾ ਵਿਨੇਸ਼ ਨੂੰ 2028 ਦੇ ਓਲੰਪਿਕ ਦਾ ਇੰਤਜ਼ਾਰ ਕਰਨਾ ਚਾਹੀਦਾ ਸੀ, ਉਹ ਜ਼ਰੂਰ ਮੈਡਲ ਜਿੱਤ ਸਕਦੀ ਸੀ। ਉੱਧਰ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਵੱਲੋਂ ਵਿਨੇਸ਼ ਫੋਗਾਟ ਦੇ ਖ਼ਿਲਾਫ਼ ਪਾਰਟੀ ਦੇ ਆਗੂ ਬ੍ਰਿਜ ਭੂਸ਼ਣ ਚਰਣ ਸਿੰਘ ਵੱਲੋਂ ਬੋਲਣ ’ਤੇ ਨਸੀਹਤ ਦਿੱਤੀ ਗਈ ਸੀ। ਪਰ ਇਸ ਦੇ ਬਾਵਜੂਦ ਬ੍ਰਿਜਭੂਸ਼ਣ ਬਾਜ ਨਹੀਂ ਆ ਰਿਹਾ ਹੈ। ਉਨ੍ਹਾਂ ਨੇ ਤੰਜ ਕੱਸ ਦੇ ਹੋਏ ਕਿਹਾ ਵਿਨੇਸ਼ ਮੁੱਖ ਮੰਤਰੀ ਬਣਾਇਆ ਜਾਵੇ। ਮੈਂ ਤਾਂ ਕਹਿੰਦਾ ਹਾਂ ਕਿ ਵਿਨੇਸ਼ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਚੋਣ ਲੜਾਉਣੀ ਚਾਹੀਦੀ ਹੈ। ਇੰਨੀ ਦਬੰਗ ਕੁੜੀ ਹੈ, ਜੋ ਟ੍ਰਾਇਲ ਨਹੀਂ ਹੋਣ ਦਿੰਦੀ, ਹਾਰੀ ਹੋਈ ਕੁਸ਼ਤੀ ਜਿੱਤ ਲੈਂਦੀ ਹੈ।

ਉੱਧਰ ਵਿਨੇਸ਼ ਫੋਗਾਟ ਨੇ ਖ਼ੁਲਾਸਾ ਕੀਤਾ ਕਿ ਜਦੋਂ 100 ਗਰਾਮ ਵਜਨ ਵੱਧ ਗਿਆ ਤਾਂ ਡਿਸਕੁਆਲੀਫਾਈ ਹੋਣ ਤੋਂ ਬਾਅਦ ਉਨ੍ਹਾਂ ਦੀ ਕਿਸੇ ਨੇ ਮਦਦ ਨਹੀਂ ਕੀਤੀ। ਇੱਕ ਦੋਸਤ ਨੇ ਦੱਸਿਆ ਕਿ ਅਸੀਂ ਕੇਸ ਕਰ ਸਕਦੇ ਹਾਂ। ਫਿਰ ਮੈਂ ਕੇਸ ਕੀਤਾ ਬਾਕੀ ਲੋਕ ਬਾਅਦ ਵਿੱਚ ਆਏ।

ਵਿਨੇਸ਼ ਨੇ ਕਿਹਾ ਮੇਰੇ ਦੋਸਤਾਂ ਨੇ ਕਿਹਾ ਜੇਕਰ ਅਸੀਂ ਸਹੀ ਤਰੀਕੇ ਨਾਲ ਲੜਾਈ ਲੜਾਂਗੇ ਤਾਂ ਮੈਡਲ ਵਾਪਸ ਆ ਸਕਦਾ ਹੈ। ਪਰ ਦੇਸ਼ ਲਈ ਦੁੱਖ ਦੀ ਗੱਲ ਇਹ ਹੈ ਕਿ ਬੀਜੇਪੀ ਵਾਲਿਆਂ ਨੇ ਗੱਲ ‘ਈਗੋ’ ’ਤੇ ਲੈ ਲਈ। ਉਨ੍ਹਾਂ ਨੇ ਸੋਚਿਆ ਮੈਡਲ ਮੇਰਾ ਹੈ, ਇਹ ਮੇਰਾ ਨਹੀਂ ਦੇਸ਼ ਦਾ ਸੀ। ਦੇਸ਼ ਚਾਹੁੰਦਾ ਤਾਂ ਉਹ ਲੈ ਕੇ ਆ ਸਕਦਾ ਸੀ। ਉਹ ਕੌਣ ਨਹੀਂ ਲੈ ਕੇ ਆਏ ਸਭ ਨੂੰ ਪਤਾ ਹੈ।