Others

‘ਤੁਸੀਂ ਪੜ੍ਹੇ ਲਿਖੇ ਉਮੀਦਵਾਰ ਨੂੰ ਵੋਟ ਪਾਉ’ ! ਕੀ ਕਿਸੇ ਅਧਿਆਪਕ ਨੂੰ ਇਸ ਦੇ ਲਈ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ ?

ਬਿਊਰੋ ਰਿਪੋਰਟ : ਕੀ ਕਿਸੇ ਅਧਿਆਪਕ ਨੂੰ ਇਸ ਲਈ ਨੌਕਰੀ ਗਵਾਉਣੀ ਪੈ ਸਕਦੀ ਹੈ ਕਿ ਉਸ ਨੇ ਆਪਣੇ ਵਿਦਿਆਰਥੀਆਂ ਨੂੰ ਪੜੇ ਲਿਖੇ ਆਗੂ ਨੂੰ ਵੋਟ ਪਾਉਣ ਦੀ ਸਿੱਖਿਆ ਦਿੱਤੀ ਹੈ । ਅਨਅਕੈਡਮੀ ਨੇ ਆਪਣੇ ਅਧਿਆਪਕ ਕਰਨ ਸਾਂਗਵਾਨ ਨੂੰ ਇਸੇ ਦੀ ਸਜ਼ਾ ਦਿੰਦੇ ਹੋਏ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੱਡੀ ਬਹਿਸ ਛਿੜ ਗਈ ਹੈ । ਪਹਿਲਾਂ ਤੁਹਾਨੂੰ ਦੱਸ ਦੇ ਹਾਂ ਕਿ ਅਨਅਕੈਡਮੀ ਦੇ ਸਹਿ ਸੰਸਥਾਪਨ ਰੋਮਨ ਸੈਣੀ ਨੇ ਟਵੀਟ ਕਰਕੇ ਕੀ ਸਫਾਈ ਦਿੱਤੀ ।
ਉਨ੍ਹਾਂ ਕਿਹਾ ਕਰਨ ਸਾਂਗਵਾਨ ਨੇ ਕੰਪਨੀ ਦਾ ਕੋਰਡ ਆਫ ਕੰਡਕਟ ਤੋੜਿਆ ਹੈ ਇਸ ਲਈ ਉਨ੍ਹਾਂ ਨੂੰ ਹਟਾਉਣਾ ਪਿਆ ਹੈ । ਕਰਨ ਸਾਂਗਵਾਨ ਦਾ ਪੜੇ ਲਿਖੇ ਨੂੰ ਵੋਟ ਦੇਣ ਦਾ ਵੀਡੀਓ ਕਿਸੇ ਨੇ ਵਾਇਰਲ ਕਰ ਦਿੱਤਾ ਸੀ ਜਿਸ ਦੀ ਵਜ੍ਹਾ ਕਰਕੇ ਉਹ ਟਵਿੱਟਰ ‘ਤੇ ਟਰੈਂਡ ਕਰਨ ਲੱਗੇ ਸਨ। ਹਾਲਾਂਕਿ ਕਰਨ ਸਾਂਗਵਾਲ ਨੇ ਕਿਹਾ ਉਨ੍ਹਾਂ ਕਿ ਕਿਸੇ ਪਾਰਟੀ ਦਾ ਨਾਂ ਨਹੀਂ ਲਿਆ ਅਤੇ ਉਹ ਕਿਸੇ ਪਾਰਟੀ ਨਾਲ ਜੁੜੇ ਵੀ ਨਹੀਂ ਹੋਏ ਹਨ। ਸਾਂਗਵਾਨ ਨੇ ਕਿਹਾ ਕਿ ਉਹ ਹੁਣ ਵੀ ਆਪਣੇ ਬਿਆਨ ‘ਤੇ ਕਾਇਮ ਹਨ ।

ਸਾਂਗਵਾਨ ਦੇ ਟਵੀਟ ਦੇ ਵਾਇਰਲ ਹੋਣ ਤੋਂ ਬਾਅਦ ਕਿਸੇ ਨੇ ਸਾਂਗਵਾਨ ਦੇ ਪੱਖ ਵਿੱਚ ਸੋਸ਼ਲ ਮੀਡੀਆ ‘ਤੇ ਟਵੀਟ ਕੀਤਾ ਕਿਸੇ ਨੇ ਵਿਰੋਧ ਵਿੱਚ । ਕਾਂਗਰਸ ਆਗੂ ਸੁਪ੍ਰਿਆ ਸ਼੍ਰੀਨੇਤ ਨੇ ਕਿਹਾ ‘ਜੋ ਲੋਕ ਦਬਾਅ ਅੱਗੇ ਝੁਕਦੇ ਹਨ ਅਤੇ ਧੱਕੇਸ਼ਾਹੀ ਕਰਦੇ ਹਨ ਉਹ ਕਦੇ ਵੀ ਅਜਿਹੇ ਨਾਗਰਿਕ ਬਣਾਉਣ ਵਿੱਚ ਮਦਦ ਨਹੀਂ ਕਰ ਸਦੇ ਜੋ ਦੁਨੀਆ ਦੀਆਂ ਸਭ ਮੁਸ਼ਕਿਲਾਂ ਸਾਹਮਣੇ ਖੜੇ ਰਹਿੰਦੇ ਹਨ । ਇਹ ਦੁੱਖ ਦੇਣ ਵਾਲਾ ਹੈ ਕਿ ਅਜਿਹੇ ਰੀੜ੍ਹ ਤੋਂ ਬਗ਼ੈਰ ਅਤੇ ਡਰਪੋਕ ਲੋਕ ਸਿੱਖਿਆ ਪਲੇਟਫਾਰਮ ਚੱਲਾ ਰਹੇ ਹਨ । ਜਦਕਿ ਵਿਰੋਧ ਕਰਨ ਵਾਲਿਆਂ ਦਾ ਤਰਕ ਵੀ ਸਾਹਮਣੇ ਆਇਆ ਹੈ ।

ਪ੍ਰੋਫੈਸਲ ਦਿਲੀਪ ਮੰਡਲ ਨੇ ਮੁਤਾਬਿਕ ਕਰਨ ਸਾਂਗਵਾਨ ਦਾਅਵਾ ਕਰ ਰਹੇ ਹਨ ਕਿ ਜਿਸ ਕੋਲ ਜ਼ਿਆਦਾ ਡਿਗਰੀਆਂ ਹਨ ਉਸ ਨੂੰ ਹੀ ਚੋਣਾਂ ਵਿੱਚ ਚੁਣਿਆ ਜਾਵੇ ਫਿਰ ਚੋਣਾਂ ਕਰਵਾਇਆ ਹੀ ਕਿਉਂ ਜਾਣ, ਇਹ ਕਾਨੂੰਨ ਦੇ ਅਧਿਆਪਕ ਕਿਵੇਂ ਹੋ ਸਕਦੇ ਹਨ ਜਿੰਨਾਂ ਨੂੰ ਪਤਾ ਹੀ ਨਹੀਂ ਕਿ ਭਾਰਤੀ ਸੰਵਿਧਾਨ ਵਿੱਚ ਚੁਣਨ ਦਾ ਪੈਮਾਨਾ ਸਿੱਖਿਆ,ਜ਼ਮੀਨ ਜਾਇਦਾਦ ਅਤੇ ਰੁਤਬਾ ਨਹੀਂ ਹੈ ਬਲਕਿ ਲੋਕਾਂ ਦਾ ਮੱਤ ਹੈ । ਸਾਂਗਵਾਨ ਚੋਣ ਦੀ ਜਿਹੜੀ ਪ੍ਰਕਿਆ ਦੀ ਗੱਲ ਕਰ ਰਹੇ ਹਨ ਉਹ ਅਜ਼ਾਦੀ ਤੋਂ ਪਹਿਲਾਂ ਹੁੰਦਾ ਸੀ ।

ਕੁਝ ਨੇ ਇਸ ਨੂੰ ਪ੍ਰਧਾਨ ਮੰਤਰੀ ਦੀ ਬੇਇਜ਼ਦੀ ਨਾਲ ਜੋੜ ਦਿੱਤਾ। ਇਕ ਯੂਜ਼ਰ ਨੇ ਕਿਹਾ ਪੜੇ ਲਿਖੇ ਹੋਣ ਦਾ ਕੀ ਲਾਭ ? ਅਧਿਆਪਕ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਹੈ ਕਿ ਉਹ ਆਪਣੇ ਵਿਦਿਆਥੀਆਂ ਲਈ ਅਪਡੇਟ ਹੋਣ ਇਹ ਸਾਡੇ ਪ੍ਰਧਾਨ ਮੰਤਰੀ ਦੇ ਲਈ ਬੋਲਿਆ ਗਿਆ ਹੈ ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਕਿਹਾ ‘ਕੀ ਪੜ੍ਹੇ ਲਿਖੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਨਾ ਗੁਨਾਹ ਹੈ ? ਜੋ ਕਈ ਅਨਪੜ੍ਹ ਹੈ ਮੈਂ ਨਿੱਜੀ ਤੌਰ ‘ਤੇ ਉਸ ਦਾ ਸਤਿਕਾਰ ਕਰਦਾ ਹਾਂ ਪਰ ਲੋਕ ਨੁਮਾਇੰਦੇ ਅਨਪੜ੍ਹ ਨਹੀਂ ਹੋ ਸਕਦੇ ਹਨ,ਇਹ ਵਿਗਿਆਨ ਅਤੇ ਤਕਨੀਤ ਦਾ ਯੁੱਗ ਹੈ ਅਨਪੜ੍ਹ ਨੁਮਾਇੰਦੇ ਕਦੇ ਵੀ 21ਵੀਂ ਸਦੀ ਦੇ ਆਧੁਨਿਕ ਭਾਰਤ ਦਾ ਨਿਰਮਾਣ ਨਹੀਂ ਕਰ ਸਕਦੇ ਹਨ’।

ਇਹ ਹੈ ਪੂਰਾ ਮਾਮਲਾ

ਅਨਅਕੈਡਮੀ ਸਿੱਖਿਅਤ ਅਧਾਰੇ ਵਿੱਚ ਕਾਨੂੰਨ ਦੀ ਪੜ੍ਹਾਈ ਕਰਵਾਉਣ ਵਾਲੇ ਕਰਨ ਸਾਂਗਵਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ । ਜਿਸ ਵਿੱਚ ਸਾਂਗਵਾਨ ਮੋਦੀ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ IPC,CRPC ਵਿੱਚ ਲਿਆਏ ਗਏ ਬਦਲਾਅ ਬਾਰੇ ਗੱਲ ਕਰ ਰਹੇ ਸਨ । ਵੀਡੀਓ ਵਿੱਚ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਕ੍ਰਿਮੀਨਲ ਕਾਨੂੰਨ ਦੇ ਜੋ ਨੋਟਸ ਬਣਾਏ ਹਨ ਉਹ ਸਾਰੇ ਬੇਕਾਰ ਹੋ ਗਏ ਹਨ। ਮੈਨੂੰ ਨਹੀਂ ਪਤਾ ਕਿ ਹੱਸਣਾ ਹੈ ਜਾਂ ਰੋਣਾ ਹੈ ਕਿਉਂਕਿ ਮੇਰੇ ਕੋਲ ਕਈ ਨੋਟਸ ਹਨ ਜੋ ਮੈਂ ਆਪ ਤਿਆਰ ਕੀਤੇ ਹਨ ਇਹ ਕਿਸੇ ਲਈ ਵੀ ਔਖਾ ਕੰਮ ਹੈ । ਤੁਸੀਂ ਨੌਕਰੀ ਵੀ ਕਰਨੀ ਹੈ । ਇਸ ਤੋਂ ਬਾਅਦ ਸਾਂਗਵਾਨ ਕਹਿੰਦੇ ਹਨ ਪਰ ਇੱਕ ਵਾਰ ਧਿਆਨ ਰੱਖੋ ਅਗਲੀ ਵਾਰ ਕਿਸੇ ਅਜਿਹੇ ਵਿਅਕਤੀ ਨੂੰ ਵੋਟ ਦਿਓ ਜੋ ਪੜ੍ਹਿਆ ਲਿਖਿਆ ਹੋਵੇ ਤਾਂ ਜੋ ਤੁਹਾਨੂੰ ਦੁਬਾਰਾ ਇਸ ਤਰ੍ਹਾਂ ਦੀ ਮੁਸੀਬਤ ਵਿੱਚੋਂ ਨਾ ਲੰਘਣਾ ਪਏ, ਜੋ ਗੱਲ ਨੂੰ ਸਮਝ ਦਾ ਹੋਵੇ । ਉਹ ਵਿਅਕਤੀ ਨਾ ਚੁਣੋ ਜੋ ਸਿਰਫ ਨਾਂ ਬਦਲਣਾ ਜਾਣਦਾ ਹੈ ਆਪਣਾ ਫੈਸਲਾ ਸਹੀ ਢੰਗ ਨਾਲ ਲਓ ।

2010 ਵਿੱਚ ਅਨਅਕੈਡਮੀ ਸ਼ੁਰੂ ਹੋਈ ਸੀ ਜਿਸ ਦੀ ਸ਼ੁਰੂਆਤ ਯੂਟਿਉਲ ਚੈਨਲ ਦੇ ਤੌਰ ‘ਤੇ ਹੋਈ ਸੀ । ਇਸ ਤੋਂ ਬਾਅਦ ਦਸੰਬਰ 2015 ਵਿੱਚ ਰੋਮਨ ਸੈਣੀ ਅਤੇ ਰਿਮੇਸ਼ ਸਿੰਘ ਵੀ ਸ਼ਾਮਲ ਹੋ ਗਏ । ਤਿੰਨਾਂ ਨੇ ਮਿਲ ਕੇ ਅਨਅਕੈਡਮੀ ਨਾਂ ਦੀ ਕੰਪਨੀ ਬਣਾਈ । ਇਸ ਦੇ ਜ਼ਰੀਏ ਅਧਿਆਪਕ ਅਤੇ ਵਿਦਿਆਰਥੀ ਆਨ ਲਾਈਨ ਜੁੜ ਦੇ ਹਨ । ਇਹ ਇੱਕ ਐਪ ਵਾਂਗ ਕੰਮ ਕਰਦੇ ਹਨ । ਇਸ ਵਕਤ ਕੰਪਨੀ 130 ਰੁਪਏ ਕਮਾ ਰਹੀ ਹੈ । 2023 ਦਾ ਸਾਲ ਕੰਪਨੀ ਲਈ ਬਹੁਤ ਹੀ ਮਾੜਾ ਰਿਹਾ ਹੈ ਕੰਪਨੀ ਨੇ 3,500 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ।