India International

ਭਾਰਤ ਦੇ ਆਈਟੀ ਨਿਯਮਾਂ ‘ਤੇ ਯੂਐੱਨ ਨੂੰ ਇਤਰਾਜ਼ ਕਿਉਂ?

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੰਯੁਕਤ ਰਾਸ਼ਟਰ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਮੌਜੂਦਾ ਰੂਪ ਵਿੱਚ ਦੇਸ਼ ਦੇ ਸੂਚਨਾ ਤਕਨੀਕੀ ਨਿਯਮ-2021, ਮਨੁੱਖੀ ਹੱਕਾਂ ਬਾਰੇ ਕੌਮਾਂਤਰੀ ਨਿਯਮਾਂ ਲਈ ਠੀਕ ਨਹੀਂ ਹਨ।


ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਅਨੁਸਾਰ ਰਿਪੋਰਟ ਕਰਨ ਵਾਲਿਆਂ ਨੇ ਪੱਤਰ ਵਿੱਚ ਲਿਖਿਆ ਹੈ ਕਿ ਬਹੁ-ਪਾਰਟੀ ਲੋਕਤੰਤਰ, ਲੋਕਤੰਤਰੀ ਸਿਧਾਂਤਾਂ ਅਤੇ ਮਨੁੱਖੀ ਹੱਕਾਂ ‘ਤੇ ਰੋਕ ਲਾਉਣ ਲਈ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਕਦੇ ਵੀ ਪਾਬੰਦੀਆਂ ਨਹੀਂ ਲਾਈਆਂ ਜਾਣੀਆਂ ਚਾਹੀਦੀਆਂ।

ਇਸ ਸਬੰਧ ਵਿੱਚ ਸਰਕਾਰ ਨੂੰ ਸਬੰਧਤ ਧਿਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਤਾਂ ਜੋ ਨਿਯਮਾਂ ਦਾ ਆਖ਼ਰੀ ਖਰੜਾ ਭਾਰਤ ਦੀਆਂ ਕੌਮਾਂਤਰੀ ਕਾਨੂੰਨੀ ਜ਼ਿੰਮੇਵਾਰੀਆਂ ਦੇ ਅਨੁਸਾਰ ਹੋਵੇ।