International

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਰੂਸ ਵਿ ਰੁੱਧ ਨਿੰ ਦਾ ਪ੍ਰਸਤਾਵ ਕੀਤਾ ਪਾਸ

‘ਦ ਖ਼ਾਲਸ ਬਿਊਰੋ :ਯੂਕਰੇਨ ਵਿੱਚ ਰੂਸ ਦੇ ਹਮ ਲੇ ਦੀ ਨਿੰ ਦਾ ਕਰਨ ਵਾਲੇ ਮਤੇ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿੱਚ ਵਿਆਪਕ ਸਮਰਥਨ ਮਿਲਿਆ ਹੈ। ਕੌਂਸਲ ਨੇ ਕਥਿਤ ਜੰ ਗੀ ਅਪ ਰਾਧਾਂ ਅਤੇ ਮਨੁੱਖਤਾ ਵਿਰੁੱਧ ਅਪ ਰਾਧਾਂ ਦੀ ਜਾਂਚ ਲਈ ਇੱਕ ਕਮਿਸ਼ਨ ਬਣਾਉਣ ਦਾ ਮਤਾ ਵੀ ਪਾਸ ਕੀਤਾ।

ਇਸ ਕੌਂਸਲ ਵਿੱਚ ਰੂਸ ਅਲੱਗ-ਥਲੱਗ ਹੋ ਗਿਆ ਸੀ ਕਿਉਂਕਿ ਮੈਂਬਰ ਦੇਸ਼ਾਂ ਵਿੱਚੋਂ ਸਿਰਫ਼ ਏਰੀਟ੍ਰੀਆ ਨੇ ਹੀ ਇਸ ਮਤੇ ਦੇ ਖ਼ਿਲਾ ਫ਼ ਵੋਟਿੰਗ ਕੀਤੀ ਸੀ। ਸੀਰੀਆ ਦੇ ਮਾਮਲੇ ਵਿੱਚ ਕੌਂਸਲ ਨੇ ਇੱਕ ਕਮਿਸ਼ਨ ਬਣਾਇਆ ਸੀ ਅਤੇ ਹੁਣ ਯੂਕਰੇਨ ਵਿੱਚ ਰੂਸ ਦੀਆਂ ਕਾਰਵਾਈਆਂ ਉੱਤੇ ਇੱਕ ਕਮਿਸ਼ਨ ਬਣਾਇਆ ਜਾਵੇਗਾ।

ਮਨੁੱਖੀ ਅਧਿਕਾਰ ਪ੍ਰੀਸ਼ਦ ਵਿੱਚ, 32 ਮੈਂਬਰ ਦੇਸ਼ਾਂ ਨੇ ਰੂਸ ਦੇ ਨਿੰਦਾ ਮਤੇ ਦੇ ਪੱਖ ਵਿੱਚ ਵੋਟ ਕੀਤਾ, ਦੋ ਨੇ ਇਸ ਦੇ ਵਿਰੁੱਧ ਵੋਟ ਦਿੱਤਾ, ਜਦੋਂ ਕਿ 13 ਦੇਸ਼ ਵੋਟਿੰਗ ਤੋਂ ਦੂਰ ਰਹੇ। ਭਾਰਤ, ਚੀਨ, ਪਾਕਿਸਤਾਨ, ਕਿਊਬਾ ਅਤੇ ਵੈਨੇਜ਼ੁਏਲਾ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ।

ਇਹ ਮਤਾ ਯੂਕਰੇਨ ਨੇ ਅਮਰੀਕਾ ਅਤੇ ਬਰਤਾਨੀਆ ਦੇ ਸਮਰਥਨ ਨਾਲ ਮਨੁੱਖੀ ਅਧਿਕਾਰ ਪ੍ਰੀਸ਼ਦ ਵਿੱਚ ਪੇਸ਼ ਕੀਤਾ ਸੀ। ਸੁਰੱਖਿਆ ਪ੍ਰੀਸ਼ਦ ਅਤੇ ਸੰਯੁਕਤ ਰਾਸ਼ਟਰ ਮਹਾਸਭਾ ‘ਚ ਵੀ ਭਾਰਤ ਨੇ ਰੂਸ ਖਿਲਾ ਫ ਪ੍ਰਸਤਾਵ ‘ਤੇ ਵੋਟ ਨਹੀਂ ਪਾਈ।