International

ਸੰਯੁਕਤ ਰਾਸ਼ਟਰ ਏਜੰਸੀਆਂ ਹਾਲੇ ਯੂਕਰੇਨ ‘ਚ ਨਹੀਂ ਕਰਨਗੀਆਂ ਕੰਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਰਾਸ਼ਟਰ ਅਤੇ ਸਾਥੀ ਏਜੰਸੀਆਂ ਫਿਲਹਾਲ ਯੂਕਰੇਨ ਵਿੱਚ ਆਪਣਾ ਕੰਮ ਬੰਦ ਕਰ ਰਹੀਆਂ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਤੇ ਸਾਥੀ ਪੂਰੇ ਦੇਸ਼ ਵਿੱਚ ਆਪਣਾ ਕੰਮ ਜੰ ਗ ਕਾਰਨ ਪੈਦਾ ਹੋਏ ਮਾੜੇ ਹੋਏ ਹਾਲਾਤ ਠੀਕ ਹੋਣ ਤੋਂ ਬਾਅਦ ਦੁਬਾਰਾ ਸ਼ੁਰੂ ਕਰਨਗੇ। ਰੂਸ ਦਾ ਯੂਕਰੇਨ ‘ਤੇ ਹਮ ਲੇ ਦਾ ਅੱਜ ਚੌਥਾ ਦਿਨ ਹੈ ਅਤੇ ਅੱਜ ਕਈ ਸ਼ਹਿਰਾਂ ਵਿੱਚ ਰੂਸ ਦੀਆਂ ਫ਼ੌ ਜਾਂ ਦਾਖ਼ਲ ਹੋ ਚੁੱਕੀਆਂ ਹਨ।