India

ਸਵੇਰੇ-ਸਵੇਰੇ ਹੋਇਆ ਇਹ ਕਾਰਾ, ਇਨਾਮੀ ਸ਼ੂਟਰ ਕੀਤਾ ਢੇਰ

Umesh Pal Murder, Police Encounter, crime, Vijay Alias Usman

ਪ੍ਰਯਾਗਰਾਜ: ਬਸਪਾ ਵਿਧਾਇਕ ਰਾਜੂ ਪਾਲ ਕਤਲ ਕਾਂਡ(BSP MLA Raju Pal murder case) ਦੇ ਗਵਾਹ ਉਮੇਸ਼ ਪਾਲ ਦੇ ਕਤਲ ਵਿੱਚ ਸ਼ਾਮਲ ਬਦਮਾਸ਼ ਸ਼ੂਟਰ ਉਸਮਾਨ(Accused Vijay alias Usman) ਨੂੰ ਸੋਮਵਾਰ ਸਵੇਰੇ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ। ਉਸ ਨੇ ਹੀ ਉਮੇਸ਼ ਪਾਲ ਅਤੇ ਕਾਂਸਟੇਬਲ ‘ਤੇ ਪਹਿਲੀ ਗੋਲੀ ਚਲਾਈ ਸੀ। ਸੋਮਵਾਰ ਸਵੇਰੇ ਕੌਂਧਿਆਰਾ ‘ਚ ਅਪਰਾਧ ਸ਼ਾਖਾ ਦੀ ਪੁਲਿਸ (Kaundhiyara police) ਨਾਲ ਉਸ ਦਾ ਮੁਕਾਬਲਾ ਹੋਇਆ। ਪ੍ਰਯਾਗਰਾਜ ਦੇ ਪੁਲਿਸ ਕਮਿਸ਼ਨਰ ਰਮਿਤ ਸ਼ਰਮਾ ਨੇ ਦੱਸਿਆ ਕਿ ਕੌਂਧਿਆਰਾ ਥਾਣਾ ਖੇਤਰ ਵਿੱਚ ਪੁਲਿਸ ਅਤੇ ਮੁਲਜ਼ਮ ਵਿਜੇ ਉਰਫ਼ ਉਸਮਾਨ ਵਿਚਕਾਰ ਮੁਕਾਬਲਾ ਹੋਇਆ। ਦੱਸ ਦੇਈਏ ਕਿ ਉਮੇਸ਼ ਪਾਲ ਕਤਲ ਕਾਂਡ ਦਾ ਇੱਕ ਹੋਰ ਮੁਲਜ਼ਮ ਅਰਬਾਜ਼ ਪਿਛਲੇ ਸੋਮਵਾਰ ਪੁਲਿਸ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਮੁਕਾਬਲੇ ਵਿੱਚ ਢੇਰ ਬਦਮਾਸ਼ ਦਾ ਨਾਂ ਵਿਜੇ ਉਰਫ ਉਸਮਾਨ ਸੀ। ਪੁਲਿਸ ਨੇ ਇਸ ‘ਤੇ 50 ਹਜ਼ਾਰ ਦਾ ਇਨਾਮ ਰੱਖਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਜ਼ਖਮੀ ਸ਼ੂਟਰ ਨੂੰ ਸਵਰੂਪਾਣੀ ਨਹਿਰੂ ਹਸਪਤਾਲ ਭੇਜਿਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਅਤੇ ਉਸਮਾਨ ਦਰਮਿਆਨ ਹੋਏ ਇਸ ਮੁਕਾਬਲੇ ਵਿੱਚ ਕੌਂਧਿਆਰਾ ਥਾਣੇ ਦਾ ਕਾਂਸਟੇਬਲ ਨਰਿੰਦਰ ਵੀ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਸੀਐਸਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਪ੍ਰਯਾਗਰਾਜ ਦੇ ਸਵਰੂਪ ਰਾਣੀ ਨਹਿਰੂ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਫਸਰ ਡਾ: ਬਦਰੀ ਵਿਸ਼ਾਲ ਸਿੰਘ ਨੇ ਕਿਹਾ, “ਮਰੀਜ਼ ਉਸਮਾਨ ਨੂੰ ਮ੍ਰਿਤਕ ਲਿਆਂਦਾ ਗਿਆ ਸੀ। ਅਸੀਂ ਜਾਂਚ ਕੀਤੀ ਜਿਸ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਲਾਸ਼ ਨੂੰ ਮੁਰਦਾਘਰ ਭੇਜ ਦਿੱਤਾ ਗਿਆ।

 

ਅਸਲ ‘ਚ ਕਤਲ ‘ਚ ਸ਼ਾਮਲ ਅਰਬਾਜ਼ ਦਾ ਸੋਮਵਾਰ ਨੂੰ ਪੁਲਿਸ ਨਾਲ ਮੁਕਾਬਲਾ ਹੋਇਆ ਸੀ। ਅਰਬਾਜ਼ ਕ੍ਰੇਟਾ ਗੱਡੀ ਚਲਾ ਰਿਹਾ ਸੀ ਜਿਸ ‘ਚ ਸ਼ੂਟਰਾਂ ਨੇ ਉਮੇਸ਼ ਪਾਲ ‘ਤੇ ਹਮਲਾ ਕੀਤਾ। ਸੋਮਵਾਰ ਨੂੰ ਪੀਪਲ ਪਿੰਡ ਇਲਾਕੇ ‘ਚ ਅਰਬਾਜ਼ ਦੇ ਮੌਜੂਦ ਹੋਣ ਦੀ ਸੂਚਨਾ ‘ਤੇ ਪੁਲਿਸ ਨੇ ਘੇਰਾਬੰਦੀ ਕਰ ਦਿੱਤੀ। ਇਸ ਦੌਰਾਨ ਪੁਲਿਸ ਨੂੰ ਦੇਖ ਕੇ ਅਰਬਾਜ਼ ਨੇ ਗੋਲੀ ਚਲਾ ਦਿੱਤੀ ਅਤੇ ਜਵਾਬੀ ਗੋਲੀਬਾਰੀ ‘ਚ ਅਰਮਾਨ ਦੀ ਮੌਤ ਹੋ ਗਈ। ਮੁਕਾਬਲੇ ਵਿੱਚ ਧੂਮਨਗੰਜ ਇੰਸਪੈਕਟਰ ਦੇ ਸੱਜੇ ਹੱਥ ਵਿੱਚ ਵੀ ਗੋਲੀ ਲੱਗੀ ਹੈ।

ਇਹ ਸੀ ਸਾਰਾ ਮਾਮਲਾ

2005 ਦੇ ਬਸਪਾ ਵਿਧਾਇਕ ਰਾਜੂ ਪਾਲ ਕਤਲ ਕਾਂਡ ਦੇ ਮੁੱਖ ਗਵਾਹ ਉਮੇਸ਼ ਪਾਲ ਅਤੇ ਉਸਦੇ ਪੁਲਿਸ ਸੁਰੱਖਿਆ ਗਾਰਡ ਸੰਦੀਪ ਨਿਸ਼ਾਦ ਦੀ 24 ਫਰਵਰੀ ਨੂੰ ਪ੍ਰਯਾਗਰਾਜ ਦੇ ਧੂਮਨਗੰਜ ਇਲਾਕੇ ਵਿੱਚ ਉਸਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਮੇਸ਼ ਪਾਲ ਦੀ ਸੁਰੱਖਿਆ ‘ਚ ਤਾਇਨਾਤ ਇਕ ਦੂਜੇ ਪੁਲਿਸ ਕਾਂਸਟੇਬਲ ਨੇ 1 ਮਾਰਚ ਬੁੱਧਵਾਰ ਨੂੰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।

ਉੱਤਰ ਪ੍ਰਦੇਸ਼ ਪੁਲਿਸ ਨੇ ਐਤਵਾਰ ਨੂੰ ਉਮੇਸ਼ ਪਾਲ ਦੀ ਹੱਤਿਆ ਵਿੱਚ ਕਥਿਤ ਤੌਰ ‘ਤੇ ਸ਼ਾਮਲ ਗੈਂਗਸਟਰ ਅਤੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਪੁੱਤਰ ਅਸਦ ਸਮੇਤ ਪੰਜ ਲੋਕਾਂ ਬਾਰੇ ਜਾਣਕਾਰੀ ਦੇਣ ਲਈ 2.5-2.5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।

ਦਰਅਸਲ ਅਤੀਕ ਅਹਿਮਦ ‘ਤੇ ਉਮੇਸ਼ ਪਾਲ ਦੀ ਹੱਤਿਆ ਦਾ ਦੋਸ਼ ਹੈ। ਅਤੀਕ ਇਸ ਸਮੇਂ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। ਪੁਲਿਸ ਨੂੰ ਸ਼ੱਕ ਹੈ ਕਿ ਜੇਲ੍ਹ ਵਿੱਚ ਰਹਿੰਦਿਆਂ ਹੀ ਅਤੀਕ ਨੇ ਕਤਲ ਦੀ ਸਾਰੀ ਸਾਜ਼ਿਸ਼ ਰਚੀ ਸੀ। ਦਰਅਸਲ, ਅਤੀਕ ਅਹਿਮਦ ਰਾਜੂਪਾਲ ਕਤਲ ਕਾਂਡ ਦਾ ਮੁੱਖ ਮੁਲਜ਼ਮ ਹੈ। ਉਮੇਸ਼ ਪਾਲ ਰਾਜੂਪਾਲ ਕਤਲ ਕੇਸ ਦਾ ਗਵਾਹ ਸੀ। ਇੰਨਾ ਹੀ ਨਹੀਂ ਇਸ ਕਤਲ ਦੇ ਕਾਰਨਾਂ ਨੂੰ ਲੈ ਕੇ ਪੁਲਿਸ ਦੀ ਨਵੀਂ ਕਹਾਣੀ ਸਾਹਮਣੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਮੇਸ਼ ਪਾਲ ਦਾ ਅਤੀਕ ਅਹਿਮਦ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।