International

UK ਦੇ ਪਹਿਲੇ ਦਸਤਾਰਧਾਰੀ ਸਿੱਖ MP ਤਨਮਨਜੀਤ ਸਿੰਘ ਢੇਸੀ ਨੂੰ ਵੱਡੀ ਅਹੁਦਾ

ਬਿਉਰੋ ਰਿਪੋਰਟ – ਬ੍ਰਿਟੇਨ ਦੀ ਸੱਤਾਧਾਰੀ ਲੇਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੂੰ ਅਹਿਮ ਅਹੁਦਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹਾਊਸ ਆਫ ਕਾਮਨ ਦੀ ਰੱਖਿਆ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ। ਢੇਸੀ ਨੂੰ ਬੁੱਧਵਾਰ ਨੂੰ ਵੋਟਿੰਗ ਤੋਂ ਬਾਅਦ ਚੁਣਿਆ ਗਿਆ ਹੈ। ਢੇਸੀ ਲਗਾਤਾਰ ਦੂਜੀ ਵਾਰ ਸਲੋਹ ਹਲਕੇ ਤੋਂ ਚੁਣੇ ਗਏ ਹਨ।

ਚੇਅਰਮੈਨ ਬਣਨ ਲਈ ਤਨਮਨਜੀਤ ਸਿੰਘ ਢੇਸੀ ਨੂੰ 563 ਜਾਇਜ਼ ਵੋਟਾਂ ਵਿੱਚੋਂ 320 ਵੋਟਾਂ ਮਿਲੀਆਂ ਹਨ। ਢੇਸੀ ਦੇ ਖਿਲਾਫ ਦਾਅਵੇਦਾਰੀ ਪੇਸ਼ ਕਰ ਰਹੇ ਲੇਬਰ ਪਾਰਟੀ ਦੇ ਹੀ ਡੇਰੇਕ ਟਵਿਗ ਨੂੰ 243 ਵੋਟਾਂ ਮਿਲੀਆਂ ਹਨ।

ਤਨਮਨਜੀਤ ਸਿੰਘ ਢੇਸੀ ਨੇ ਰੱਖਿਆ ਕਮੇਟੀ ਦਾ ਚੇਅਰਮੈਨ ਚੁਣਨ ਦੇ ਲਈ ਮੈਂਬਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਦੇਸ਼ ਅਤੇ ਵਿਦੇਸ਼ ਵਿੱਚ ਸਾਡੇ ਸਾਹਮਣੇ ਖ਼ਤਰੇ ਨੂੰ ਲੈ ਕੇ ਮੁਸ਼ਕਲਾਂ ਵਧ ਰਹੀਆਂ ਹਨ। ਰੱਖਿਆ ਕਮੇਟੀ ਦੇ ਚੇਅਰਮੈਨ ਦੇ ਤੌਰ ’ਤੇ ਮੈਂ ਇਹ ਯਕੀਨੀ ਬਣਾਉਣ ’ਤੇ ਧਿਆਨ ਦੇਵਾਂਗਾ ਕਿ ਸਾਡਾ ਦੇਸ਼ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਸਕੇ। ਢੇਸੀ ਨੇ ਕਿਹਾ ਮੈਂ ਕੋਸ਼ਿਸ਼ ਕਰਾਂਗਾ ਦੀ ਦੇਸ਼ ਦੀ ਫੌਜ ਦੀ ਆਵਾਜ਼ ਬੁਲੰਦ ਕਰ ਸਕਾਂ।