‘ਦ ਖ਼ਾਲਸ ਬਿਊਰੋ : ਯੂਕ ਰੇਨ ‘ਤੇ ਰੂ ਸ ਦੇ ਹ ਮਲੇ ਨੂੰ ਪੂਰੇ ਇੱਕ ਮਹੀਨੇ ਤੋਂ ਵੱਧ ਹੋ ਗਿਆ ਹੈ। ਮਹੀਨੇ ਤੋਂ ਬਾਅਦ ਵੀ ਦੋਵਾਂ ਦੇਸ਼ਾ ਵਿਚਾਲੇ ਜੰ ਗ ਲਗਾਤਾਰ ਜਾਰੀ ਹੈ। ਯੂਕਰੇ ਨ ਦੀ ਫੌ ਜ ਨੇ ਦਾਅਵਾ ਕਰਦਿਆਂ ਕਿਹਾ ਕਿ ਰੂ ਸੀ ਫ਼ੌ ਜਾਂ ਨੇ ਰਾਜਧਾਨੀ ਕੀਵ ਦੇ ਇਲਾਕੇ ਵਿਖੇ ਹੋਏ ਨੁਕਸਾਨ ਤੋਂ ਬਾਅਦ ਆਪਣੀ ਫ਼ੌਜਾਂ ਨੂੰ ਪਿੱਛੇ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਯੂਕ ਰੇਨ ਦੀ ਫੌਜ ਦੇ ਜਨਰਲ ਸਟਾਫ਼ ਮੁਤਾਬਕ ਰੂ ਸ ਦੀਆਂ ਦੋ ਟੁਕੜੀਆਂ ਬੇਲਾਰੂਸ ਵਿਖੇ ਵਾਪਸ ਗਈਆਂ ਹਨ ਅਤੇ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਯੂਕਰੇਨ ਦੀ ਫੌਜ ਦਾ ਕਹਿਣਾ ਹੈ ਕਿ ਟੈਂਕ, ਫ਼ੌਜ, ਏਅਰਕ੍ਰਾਫਟ ਸਮੇਤ ਬਾਕੀ ਹਰ ਅੰਕੜੇ ਵਿੱਚ ਰੂਸ ਤੋਂ ਬਹੁਤ ਪਿੱਛੇ ਹੋਣ ਦੇ ਬਾਵਜੂਦ ਯੂਕਰੇਨ ਦੇ ਨਾਗਰਿਕਾਂ ਨੇ ਆਪਣੀ ਫ਼ੌਜ ਨੂੰ ਮਜ਼ਬੂਤੀ ਦਿੱਤੀ ਹੈ ਅਤੇ ਕਈ ਜਗ੍ਹਾ ਯੂਕਰੇਨ ਦੇ ਨਾਗਰਿਕਾਂ ਨੇ ਰੂਸੀ ਫ਼ੌਜੀਆਂ ਨਾਲ ਟੱ ਕਰ ਵੀ ਲਈ ਹੈ।