International

ਯੁੱ ਧ ਕਾਰਨ ਯੂਕਰੇਨ ਦੀ ਅਰਥਵਿਵਸਥਾ ਰਹਿ ਜਾਵੇਗੀ ਅੱਧੀ : ਵਿਸ਼ਵ ਬੈਂਕ

ਦ ਖ਼ਾਲਸ ਬਿਊਰੋ : ਵਿਸ਼ਵ ਬੈਂਕ ਨੇ ਅੰਦਾਜ਼ਾ ਲਗਾਇਆ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ਼ ਰਹੇ ਯੁੱ ਧ ਦੇ ਨਤੀਜੇ ਵਜੋਂ ਇਸ ਸਾਲ ਯੂਕਰੇਨ ਦੀ ਆਰਥਿਕਤਾ 45 ਪ੍ਰਤੀਸ਼ਤ ਤੱਕ ਗਿਰ ਜਾਵੇਗੀ। ਵਿਸ਼ਵ ਬੈਂਕ ਨੇ ਇਹ ਵੀ ਕਿਹਾ ਹੈ ਕਿ ਯੂਕਰੇਨ ਦੀ ਅਰਥਵਿਵਸਥਾ ‘ਤੇ ਇਸ ਯੁੱ ਧ ਦਾ ਨਕਾਰਾਤਮਕ ਪ੍ਰਭਾਵ ਕੋਰੋਨਾ ਮਹਾਮਾਰੀ ਦੌਰਾਨ ਪੂਰਬੀ ਯੂਰਪ ਅਤੇ ਮੱਧ ਏਸ਼ੀਆ ‘ਤੇ ਦਿਖਾਈ ਦੇਣ ਵਾਲੇ ਪ੍ਰਭਾਵ ਤੋਂ ਜ਼ਿਆਦਾ ਹੋਵੇਗਾ। ਵਿਸ਼ਵ ਬੈਂਕ ਮੁਤਾਬਕ ਇਕ ਤੋਂ ਬਾਅਦ ਇਕ ਕਈ ਪਾਬੰਦੀਆਂ ਰੂਸੀ ਅਰਥਵਿਵਸਥਾ ਨੂੰ ਵੀ ਹੌਲੀ ਕਰ ਦੇਣਗੀਆਂ। ਯੁੱ ਧ ਦੇ ਕਾਰਨ, ਯੂਕਰੇਨ ਦੇ ਜ਼ਿਆਦਾਤਰ ਲੋਕ ਦੇਸ਼ ਛੱਡਣ ਜਾਂ ਦੁਬਾਰਾ ਲ ੜਨ ਲਈ ਮਜਬੂਰ ਹਨ।

ਵਿਸ਼ਵ ਬੈਂਕ ਨੇ ਕਿਹਾ ਹੈ ਕਿ ਯੁੱ ਧ ਕਾਰਨ ਯੂਕਰੇਨ ਕਈ ਸਾਲ ਪਿੱਛੇ ਚਲਾ ਗਿਆ ਹੈ। ਯੂਕਰੇਨ ਸੂਰਜਮੁਖੀ ਅਤੇ ਕਣਕ ਦਾ ਪ੍ਰਮੁੱਖ ਉਤਪਾਦਕ ਰਿਹਾ ਹੈ, ਪਰ ਨਿਰਯਾਤ ‘ਤੇ ਰੋਕ ਕਾਰਨ ਦੁਨੀਆ ਭਰ ਵਿੱਚ ਇਨ੍ਹਾਂ ਦੀਆਂ ਕੀਮਤਾਂ ਵਧ ਗਈਆਂ ਹਨ ਅਤੇ ਯੂਕਰੇਨ ਦੀ ਆਮਦਨ ਦਾ ਮਹੱਤਵਪੂਰਨ ਸਰੋਤ ਵੀ ਬੰਦ ਹੋ ਗਿਆ ਹੈ। ਵਿਸ਼ਵ ਬੈਂਕ ਨੇ ਕਿਹਾ ਹੈ ਕਿ ਰੂਸ ‘ਤੇ ਪਾਬੰਦੀਆਂ ਦਾ ਮਤਲਬ ਹੈ ਕਿ ਇਸ ਸਾਲ ਉਸ ਦੀ ਆਰਥਿਕਤਾ 11 ਫੀਸਦੀ ਤੱਕ ਸੁੰਗੜ ਜਾਵੇਗੀ।