International

ਯੂਕਰੇਨ ਨੇ ਰੂਸ ਤੇ ਕੀਤਾ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ!

ਪਿਛਲੇ ਢਾਈ ਸਾਲਾ ਤੋਂ ਰੂਸ ਅਤੇ ਯੂਕਰੇਨ (Russia-Ukraine War)ਦੀ ਜੰਗ ਲਗਾਤਾਰ ਜਾਰੀ ਹੈ। ਯੂਕਰੇਨ ਵੱਲੋਂ ਹੁਣ ਤੱਕ ਦਾ ਸਭ ਤੋੋਂ ਵੱਡਾ ਹਮਲਾ ਰੂਸ ‘ਤੇ ਕੀਤਾ ਗਿਆ ਹੈ। ਯੂਕਰੇਨ ਨੇ ਰੂਸ ਦੇ 1,000 ਵਰਗ ਕਿਲੋਮੀਟਰ ਤੋਂ ਵੱਧ ਖੇਤਰ ‘ਤੇ ਕਬਜ਼ਾ ਕਰ ਲਿਆ ਹੈ। ਇਸ ਹਮਲੇ ਵਿੱਚ ਯੂਕਰੇਨ ਨੇ ਰੂਸ ਦੇ 28 ਪਿੰਡਾਂ ‘ਤੇ ਕਬਜ਼ਾ ਕਰ ਲਿਆ ਹੈ। ਟੈਂਕਾਂ ਅਤੇ ਤੋਪਖਾਨੇ ਨਾਲ ਲੈਸ ਲਗਭਗ ਇੱਕ ਹਜ਼ਾਰ ਯੂਕਰੇਨੀ ਸੈਨਿਕ 6 ਅਗਸਤ ਨੂੰ ਕੁਰਸਕ ਵਿੱਚ ਦਾਖਲ ਹੋਏ। ਇਸ ਤੋਂ ਬਾਅਦ ਰੂਸ ਨੇ 8 ਅਗਸਤ ਨੂੰ ਹੀ ਇੱਥੇ ਐਮਰਜੈਂਸੀ ਲਗਾ ਦਿੱਤੀ ਸੀ।

ਰੂਸ ਦੇ ਰਾਸ਼ਟਕਪਤੀ ਵੱਲੋਂ ਇਸ ‘ਤੇ ਸਖਤ ਕਾਰਵਾਈ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਵਲਾਦੀਮੀਰ ਪੁਤਿਨ ਨੇ ਆਪਣੇ ਅਧਿਕਾਰੀਆਂ ਨੂੰ ਯੂਕਰੇਨ ਦੀ ਫੌਜ ਨੂੰ ਬਾਹਰ ਕੱਢਣ ਦਾ ਹੁਕਮ ਦੇ ਚੁੱਕੇ ਹਨ।

ਇਹ ਵੀ ਪੜ੍ਹੋ –   ਰਾਜੋਆਣਾ ਨਾਲ SGPC ਪ੍ਰਧਾਨ ਤੇ ਜਥੇਦਾਰ ਸ੍ਰੀ ਅਕਾਲ ਸਾਹਿਬ ਦੀ ਅਹਿਮ ਮੀਟਿੰਗ! ਕੇਂਦਰੀ ਗ੍ਰਹਿ ਮੰਤਰੀ ’ਤੇ ਲਗਾਏ ਇਹ ਇਲਜ਼ਾਮ