‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੇ ਜੋਨੇਸ਼ੀਆ ਦੇ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਚੰਦਨ ਨੇ ਦ ਮ ਤੋੜ ਦਿੱਤਾ ਹੈ। ਚੰਦਨ ਜਿਹਦਾ ਸਬੰਧ ਬਰਨਾਲੇ ਨਾਲ ਦੱਸਿਆ ਜਾਂਦਾ ਹੈ, ਨੂੰ ਗੰ ਭੀਰ ਹਾਲਤ ਵਿੱਚ ਦੇਸ਼ ਲਿਆਉਣ ਦੀਆਂ ਤਰਕੀਬਾਂ ਬਣਾਈਆਂ ਜਾ ਰਹੀਆਂ ਸਨ ਕਿ ਅੱਜ ਉੱਥੋਂ ਉਦਾਸ ਕਰਨ ਵਾਲੀ ਖ਼ਬਰ ਆ ਗਈ। ਉਹ ਪਿਛਲੇ ਇੱਕ ਮਹੀਨੇ ਤੋਂ ਹਸਪਤਾਲ ਵਿੱਚ ਦਾਖਲ ਸੀ ਅਤੇ ਉਸਦੇ ਸਿਰ ਦਾ ਆਪਰੇਸ਼ਨ ਹੋਇਆ ਸੀ। ਚੰਦਨ ਦਾ ਪਿਤਾ ਐੱਸ ਜਿੰਦਲ ਵੀ ਇਸ ਵੇਲੇ ਯੂਕਰੇਨ ਵਿੱਚ ਦੂਜੇ ਭਾਰਤੀਆਂ ਨਾਲ ਫਸਿਆ ਹੋਇਆ ਹੈ। ਚੰਦਨ ਕੁੱਝ ਸਾਲ ਪਹਿਲਾਂ ਯੂਕਰੇਨ ਵਿੱਚ ਉੱਚ ਪੜਾਈ ਲਈ ਗਿਆ ਸੀ।
ਪਤਾ ਲੱਗਾ ਹੈ ਕਿ ਚੰਦਨ ਦੀ ਸਿਹਤ ਖਰਾਬ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਜਿੰਦਲ ਆਪਣੇ ਬੇਟੇ ਕੋਲ ਚਲਾ ਗਿਆ ਪਰ ਇਸੇ ਦੌਰਾਨ ਯੁੱ +ਧ ਸ਼ੁਰੂ ਹੋ ਗਿਆ। ਬਰਨਾਲਾ ਵਾਸੀਆਂ ਨੇ ਹਾਲੇ ਕੱਲ੍ਹ ਹੀ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਵਿਸ਼ੇਸ਼ ਜਹਾਜ਼ ਰਾਹੀਂ ਚੰਦਨ ਨੂੰ ਪੰਜਾਬ ਲਿਆਉਣ ਦੀ ਮੰਗ ਕੀਤੀ ਸੀ ਤਾਂ ਕਿ ਉਹਦਾ ਇਲਾਜ ਸਹੀ ਢੰਗ ਨਾਲ ਹੋ ਸਕੇ ਪਰ ਅੱਜ ਉਹਦੇ ਸਦਾ ਲਈ ਚਲੇ ਜਾਣ ਦੀ ਮਨਹੂਸ ਖ਼ਬਰ ਮਿਲ ਗਈ।
ਇਸੇ ਦੌਰਾਨ ਯੂਕਰੇਨ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੇ ਗੋ ਲੀਬਾਰੀ ਕਾਰਨ ਜ਼ਖ਼ ਮੀ ਹੋਣ ਦੀ ਖ਼ਬਰ ਹੈ। ਸੂਤਰਾ ਅਨੁਸਾਰ ਭਾਰਤੀ ਨੌਜਵਾਨ ਖਾਰਕੀਵ ਵਿੱਚ ਰੂਸੀ ਬਲਾਂ ਦੀ ਗੋ ਲੀਆਂ ਦਾ ਨਿਸ਼ਾਨਾ ਬਣਿਆ। ਹਾਲੇ ਲੰਘੇ ਕੱਲ ਹੀ ਯੂਕਰੇਨ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌ ਤ ਹੋਈ ਸੀ।