International

ਯੁੱ ਧ ਦੇ ਕਾਰਨ ਯੂਕਰੇਨ ਨੂੰ 600 ਅਰਬ ਡਾਲਰ ਦਾ ਨੁਕਸਾਨ : ਜ਼ੇਲੇਂਸਕੀ

‘ਦ ਖ਼ਾਲਸ ਬਿਊਰੋ : ਰੂਸ ਅਤੇ ਯੂਕਰੇਨ ਦੇ ਵਿਚਕਾਰ ਦੋ ਮਹੀਨੇ ਤੋਂ ਲਗਾਤਾਰ ਜੰ ਗ ਜਾਰੀ ਹੈ। ਰੂਸੀ ਹਮ ਲੇ ਨਾਲ ਯੂਕਰੇਨ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।  ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦਾ ਕਹਿਣਾ ਹੈ ਕਿ ਯੁੱ ਧ ਕਾਰਨ ਦੇਸ਼ ਨੂੰ 600 ਅਰਬ ਡਾਲਰ ਤੋਂ ਵੱਧ ਦਾ ਨੁਕਸਾ ਨ ਹੋਇਆ ਹੈ । ਉਨ੍ਹਾਂ ਨੇ ਕਿਹਾ ਕਿ ਜੰਗ ਦੇ ਕਾਰਨ ਸਾਡੇ ਸੈਂਕੜੇ ਉਦਯੋਗ ਤ ਬਾਹ ਹੋ ਗਏ ਹਨ। ਇਸ ਤੋਂ ਇਲਾਵਾ ਕਰੀਬ 2500 ਕਿਲੋਮੀਟਰ ਸੜਕਾਂ ਅਤੇ 300 ਦੇ ਕਰੀਬ ਪੁਲ ਤਬਾਹ ਹੋ ਚੁੱਕੇ ਹਨ।ਦੂਜੇ ਪਾਸੇ ਪੱਛਮੀ ਦੇਸ਼ਾਂ ਵੱਲੋਂ ਲਾਈਆਂ ਗਈਆਂ ਪਾ ਬੰਦੀਆਂ ਕਾਰਨ ਰੂਸ ਦੇ ਤੇਲ ਉਤਪਾਦਨ ਨੂੰ ਵੀ ਵੱਡਾ ਝਟ ਕਾ ਲੱਗਾ ਹੈ। ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਰੂਸੀ ਬੈਂਕਾਂ ਅਤੇ ਜਹਾਜ਼ਾਂ ‘ਤੇ ਪਾਬੰਦੀਆਂ ਕਾਰਨ ਇਸ ਸਾਲ ਇਸ ਦਾ ਤੇਲ ਉਤਪਾਦਨ 17% ਘੱਟ ਜਾਵੇਗਾ।