International

ਜੰ ਗ ਦੇ ਦੌਰਾਨ ਯੂਕਰੇਨ ਨੂੰ 60 ਅਰਬ ਡਾਲਰ ਦਾ ਨੁਕ ਸਾਨ ਹੋਇਆ : ਵਿਸ਼ਵ ਬੈਂਕ

ਦ ਖ਼ਾਲਸ ਬਿਊਰੋ : ਰੂਸ ਅਤੇ ਯੂਕਰੇਨ ਦੇ ਵਿਚਾਲੇ ਕਰੀਬ ਦੋ ਮਹੀਨਿਆਂ ਤੋਂ ਜੰ ਗ ਲਗਾਤਾਰ ਚੱਲ ਰਹੀ ਹੈ। ਰੂਸ ਵੱਲੋਂ ਯੂਕਰੋਨ ਦੇ ਸ਼ਹਿਰਾਂ ‘ਤੇ ਲਗਾਤਾਰ ਮਿਜ਼ਾ ਈਲੀ ਹਮ ਲੇ ਕੀਤੇ ਜਾ ਰਹੇ ਹਨ। ਇਸੇ ਦੌਰਾਨ ਵਿਸ਼ਵ ਬੈਂਕ ਦੇ ਅਨੁਸਾਰ, ਲਗਭਗ ਦੋ ਮਹੀਨਿਆਂ ਤੋਂ ਰੂਸ ਨਾਲ ਚੱਲ ਰਹੇ ਯੁੱ ਧ ਵਿੱਚ ਯੂਕਰੇਨ ਦੇ ਬੁਨਿਆਦੀ ਢਾਂਚੇ ਨੂੰ ਲਗਭਗ 60 ਅਰਬ ਡਾਲਰ (4.5 ਲੱਖ ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ। ਵਿਸ਼ਵ ਬੈਂਕ ਨੇ ਸ਼ੁਰੂਆਤੀ ਅੰਦਾਜ਼ੇ ‘ਚ ਇਹ ਅੰਕੜਾ ਪੇਸ਼ ਕੀਤਾ ਹੈ। ਹਾਲਾਂਕਿ, ਇਸ ਵਿੱਚ ਯੁੱਧ ਦੀ ਲਗਾਤਾਰ ਵਧ ਰਹੀ ਆਰਥਿਕ ਲਾਗਤ ਸ਼ਾਮਲ ਨਹੀਂ ਹੈ।

ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਆਰ ਮਾਲਪਾਸ ਨੇ ਇਕ ਸੰਮੇਲਨ ‘ਚ ਕਿਹਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਲ ੜਾਈ ਅਜੇ ਵੀ ਜਾਰੀ ਹੈ, ਇਸ ਲਈ ਨੁਕਸਾਨ ਹੋਰ ਵਧਣ ਦੀ ਉਮੀਦ ਹੈ।