‘ਦ ਖ਼ਾਲਸ ਬਿਊਰੋ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਹੁਣ ਕੈਦੀਆਂ ਨੂੰ ਵੀ ਰੂਸ ਦੇ ਖ਼ਿਲਾ ਫ਼ ਜੰ ਗ ਵਿੱਚ ਭੇਜਣ ਦਾ ਫੈਸਲਾ ਕੀਤਾ ਹੈ। ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਉਨ੍ਹਾਂ ਫੌ ਜੀ ਅਨੁਭਵ ਵਾਲੇ ਕੈ ਦੀਆਂ ਨੂੰ ਰਿ ਹਾਅ ਕਰੇਗਾ, ਜੋ ਰੂਸ ਦੇ ਖਿ ਲਾਫ ਲ ੜਾਈ ਵਿੱਚ ਸ਼ਾਮਲ ਹੋਣ ਲਈ ਤਿਆਰ ਹੋਣਗੇ। ਜ਼ੇਲੇਨਸਕੀ ਨੇ ਆਪਣੇ ਭਾਸ਼ਣ ਵਿੱਚ ਰੂਸੀ ਫ਼ੌ ਜੀਆਂ ਨੂੰ ਵੀ ਅਪੀਲ ਕੀਤੀ ਕਿ “ਆਪਣੀ ਜਾਨ ਬਚਾਓ ਅਤੇ ਚਲੇ ਜਾਓ”। ਰੂਸੀ ਫ਼ੌ ਜ ਦਾ ਮੁਕਾ ਬਲਾ ਕਰਨ ਲਈ ਆਮ ਨਾਗਰਿਕਾਂ ਨੇ ਵੀ ਹਥਿ ਆਰ ਚੁੱਕ ਲਏ ਹਨ। ਯੂਕਰੇਨ ‘ਤੇ ਰੂਸ ਦੇ ਹ ਮਲੇ ਦੇ ਪੰਜਵੇਂ ਦਿਨ ਵੀ ਦੇਸ਼ ਵਿੱਚ ਕਈ ਸ਼ਹਿਰ ਹਾਈ ਅਲਰਟ ‘ਤੇ ਹਨ। ਯੂਕਰੇਨੀ ਫ਼ੌ ਜ ਨੇ ਦੱਸਿਆ ਕਿ ਰੂਸੀ ਫ਼ੌਜ ਨੇ ਰਾਜਧਾਨੀ ਦੇ ਬਾਹਰੀ ਇਲਾਕਿਆਂ ‘ਤੇ ਹਮ ਲਾ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਉਹ ਰਾਜਧਾਨੀ ‘ਤੇ ਕਬ ਜ਼ਾ ਕਰਨ ਵਿੱਚ ਅਸਫ਼ਲ ਰਹੇ। ਅਧਿਕਾਰੀਆਂ ਨੇ ਐਤਵਾਰ ਨੂੰ ਰੂਸੀ ਫ਼ੌਜ ਨਾਲ ਹੋਈ ਲ ੜਾਈ ਨੂੰ ਬਹੁਤ ਕਠਿਨ ਦਿਨ ਦੱਸਿਆ ਹੈ।
ਯੂਕਰੇਨ ਨੇ ਯੂਰਪ ਦੇ ਸਭ ਤੋਂ ਵੱਡੇ ਪ੍ਰਮਾ ਣੂ ਸਟੇਸ਼ਨ ਜਪੋਰਿਝੀਆ ‘ਤੇ ਰੂਸ ਦੇ ਕਬ ਜ਼ੇ ਦੇ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਹੈ। ਰੂਸ ਦਾਅਵਾ ਕਰ ਰਿਹਾ ਹੈ ਕਿ ਉਸਦੀ ਫ਼ੌ ਜ ਨੇ ਇਸ ‘ਤੇ ਕਬ ਜ਼ਾ ਕਰ ਲਿਆ ਹੈ। ਯੂਕਰੇਨ ਦੀ ਸਭ ਤੋਂ ਵੱਡੀ ਸਰਕਾਰੀ ਨਿਊਕਲੀਅਰ ਕੰਪਨੀ ਐਨਰਗੋਆਤੋਮ ਨੇ ਕਿਹਾ ਕਿ ਰੂਸ ਦਾ ਇਹ ਦਾਅਵਾ ਬਿਲਕੁਲ ਝੂਠੀ ਅਤੇ ਫਰਜ਼ੀ ਹੈ।
ਰੂਸ ਨੇ ਸੋਮਵਾਰ ਨੂੰ ਕਿਹਾ ਕਿ ਉਸਦੀ ਫ਼ੌਜ ਨੇ ਸਟੇਸ਼ਨ ‘ਤੇ ਕਬ ਜ਼ਾ ਕਰ ਲਿਆਹੈ ਅਤੇ ਇਸਦਾ ਕੰਮ ਠੀਕ ਤਰੀਕੇ ਨਾਲ ਚੱਲ ਰਿਹਾ ਹੈ। ਰੂਸੀ ਰੱਖਿਆ ਮੰਤਰਾਲੇ ਦੇ ਮੇਜਰ ਜਨਰਲ ਇਗੋਰ ਕੋਨਾਸ਼ੇਨਕੋਵ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਰੂਸੀ ਫ਼ੌਜ ਜਪੋਰਿਝੀਆ ਪ੍ਰਮਾਣੂ ਬਿਜਲੀ ਪਲਾਂਟ ਦੀ ਸੁਰੱਖਿਆ ਕਰ ਰਹੀ ਹੈ। ਇਹ ਪੂਰੀ ਤਰ੍ਹਾਂ ਉਨ੍ਹਾਂ ਦੇ ਕੰਟਰੋਲ ਵਿੱਚ ਹੈ। ਉਨ੍ਹਾਂ ਕਿਹਾ ਸੀ ਕਿ ਨਿਊਕਲੀਅਰ ਪਾਵਰ ਸਟੇਸ਼ਨ ਦੇ ਕਰਮਚਾਰੀ ਇਸਦੀ ਨਿਗਰਾਨੀ ਕਰ ਰਹੇ ਹਨ।