‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਨੇ ਆਪਣੇ ਨਾਗਰਿਕਾਂ ਨੂੰ ਤਤਕਾਲੀ ਪ੍ਰਭਾਵ ਨਾਲ ਰੂਸ ਛੱਡਣ ਲਈ ਕਿਹਾ ਹੈ। ਯੂਕਰੇਨ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਰੂਸ ਦੀ ਯਾਤਰਾ ਨਾ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਰੂਸ ਵੱਲੋਂ ਹਮ ਲਾ ਕਰਨ ਦੀਆਂ ਵੱਧ ਰਹੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਉਹ ਰੂਸ ਵਿੱਚ ਮੌਜੂਦ ਲੋਕਾਂ ਨੂੰ ਕਾਊਂਸਲਰ ਅਸਿਸਟੈਂਟ ਉਪਲੱਬਧ ਨਹੀਂ ਕਰਵਾ ਸਕੇਗਾ। ਯੂਕਰੇਨ ਸਰਕਾਰ ਦੇ ਇਸ ਕਦਮ ਦਾ ਅਸਰ ਉਨ੍ਹਾਂ ਲੱਖਾਂ ਲੋਕਾਂ ‘ਤੇ ਪਵੇਗਾ ਜੋ ਇਸ ਸਮੇਂ ਰੂਸ ਵਿੱਚ ਹਨ।
