ਰੂਸ ਅਤੇ ਯੂਕਰੇਨ (Russia and Ukraine war) ਵਿਚਾਲੇ ਚੱਲ ਰਹੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਪਿਛਲੇ ਢਾਈ ਸਾਲ ਤੋਂ ਇਹ ਜੰਗ ਜਾਰੀ ਹੈ। ਯੂਕਰੇਨ ਨੇ ਹੁਣ ਰੂਸ ‘ਚ ਦਾਖਲ ਹੋ ਕੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਯੂਕਰੇਨ ਦੀ ਫੌਜ ਰੂਸੀ ਸਰਹੱਦ ਦੇ ਅੰਦਰ 10 ਕਿਲੋਮੀਟਰ ਤੱਕ ਪਹੁੰਚ ਗਈ ਹੈ। ਟਾਸ ਨਿਊਜ਼ ਏਜੰਸੀ ਮੁਤਾਬਕ ਰੂਸੀ ਸੂਬੇ ਕੁਰਸਕ ਦੇ ਗਵਰਨਰ ਅਲੈਕਸੀ ਸਮਿਰਨੋਵ ਨੇ ਕਿਹਾ ਕਿ ਹਮਲਿਆਂ ਦੇ ਮੱਦੇਨਜ਼ਰ 76 ਹਜ਼ਾਰ ਲੋਕ ਆਪਣੇ ਘਰ ਛੱਡ ਕੇ ਚਲੇ ਗਏ ਹਨ। ਐੱਸ
ਬੀਬੀਸੀ ਦੇ ਅਨੁਸਾਰ, ਰੂਸ ਵਿੱਚ 1 ਹਜ਼ਾਰ ਤੋਂ ਵੱਧ ਯੂਕਰੇਨੀ ਸੈਨਿਕ, 20 ਬਖਤਰਬੰਦ ਵਾਹਨ ਅਤੇ 11 ਟੈਂਕ ਮੌਜੂਦ ਹਨ। ਉਨ੍ਹਾਂ ਨੇ ਕਈ ਪਿੰਡਾਂ ‘ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਦਾ ਅਗਲਾ ਨਿਸ਼ਾਨਾ ਸੁਡਜਾ ਸ਼ਹਿਰ ਦੱਸਿਆ ਜਾ ਰਿਹਾ ਹੈ। ਰੂਸ-ਯੂਕਰੇਨ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਯੂਕਰੇਨ ‘ਤੇ ਇਹ ਸਭ ਤੋਂ ਵੱਡਾ ਜਵਾਬੀ ਹਮਲਾ ਹੈ।
ਇਹ ਵੀ ਪੜ੍ਹੋ – ਮੈਡਲ ਲੈ ਕੇ ਅੰਮ੍ਰਿਤਸਰ ਪਹੁੰਚੀ ਭਾਰਤੀ ਹਾਕੀ ਟੀਮ, ਖਿਡਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ