International

UK ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀਆਂ ਮੁਸ਼ਕਿਲਾਂ ਵਧੀਆਂ !

ਬਿਉਰੋ ਰਿਪੋਰਟ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ‘ਤੇ ਵੱਡਾ ਇਲਜ਼ਾਮ ਲਗਾਇਆ ਗਿਆ ਹੈ । 2020 ਵਿੱਚ ਕੋਵਿਡ ਦੌਰਾਨ ਵਿੱਤ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਲੋਕਾਂ ਨੂੰ ਮਰ ਜਾਣ ਦਿਉ । ਬ੍ਰਿਟੇਨ ਦੇ ਕੋਰੋਨਾ ਮਹਾਮਾਰੀ ਦੇ ਲਈ ਬਣੇ ਇੱਕ ਪੈਨਲ ਨੇ ਇਹ ਦਾਅਵਾ ਕੀਤਾ ਹੈ ਕਿ ਰਿਸ਼ੀ ਸੁਨਕ ਲੌਕਡਾਉਨ ਦੇ ਖਿਲਾਫ ਸਨ ।

ਸੋਮਵਾਰ ਨੂੰ ਹੋਈ ਸੁਣਵਾਈ ਵਿੱਚ ਪੈਨਲ ਨੇ ਦੱਸਿਆ ਕਿ ਪੀਐੱਮ ਸੁਨਕ ਦੀ ਕਹੀ ਗੱਲਾਂ ਸਰਕਾਰ ਦੇ ਚੀਫ ਸਾਇੰਟਿਫਿਕ ਐਡਵਾਇਜ਼ਰ ਪੈਟ੍ਰੋਕ ਵਾਲੇਂਸ ਨੇ ਇੱਕ ਮੀਟਿੰਗ ਦੇ ਦੌਰਾਨ 25 ਅਕਤੂਬਰ 2020 ਨੂੰ ਡਾਇਰੀ ਵਿੱਚ ਨੋਟ ਕੀਤੀਆਂ ਸਨ । ਇਸ ਦੌਰਾਨ ਸੁਨਕ ਬ੍ਰਿਟੇਨ ਦੇ ਵਿੱਤ ਮੰਤਰੀ ਸਨ ਅਤੇ ਬੋਰਿਸ ਜਾਨਸਨ ਦੇਸ਼ ਦੇ ਪ੍ਰਧਾਨ ਮੰਤਰੀ । ਉਹ ਦੋਵੇ ਕੋਰੋਨਾ ਨਾਲ ਨਿਪਟਨ ਦੇ ਲਈ ਚਰਚਾ ਕਰ ਰਹੇ ਸਨ।

ਬ੍ਰਿਟਿਸ਼ ਸਾਇੰਟਿਸ ਨੇ ਸੁਨਕ ਨੂੰ ਮੌਤ ਦਾ ਡਾਕਟਰ ਕਿਹਾ ਸੀ

ਸੁਨਕ ਦੇ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸੇ ਇੱਕ ਸਵਾਲ ਦਾ ਜਵਾਬ ਦੇਣ ਦੀ ਥਾਂ ਪੂਰੇ ਮਾਮਲੇ ਵਿੱਚ ਸਬੂਤ ਪੇਸ਼ ਕਰਨਗੇ । ਕੋਰੋਨਾ ਦੇ ਦੌਰਾਨ ਬ੍ਰਿਟੇਨ ਵਿੱਚ 2 ਲੱਖ 20 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ । ਕੋਰੋਨਾ ‘ਤੇ ਬਣਿਆ ਪੈਨਲ 2026 ਤੱਕ ਆਪਣੀ ਜਾਂਚ ਜਾਰੀ ਰੱਖੇਗਾ । ਸਰਕਾਰੀ ਅਧਿਕਾਰੀਆਂ ਨੇ ਇਲਜ਼ਾਮ ਲਗਾਇਆ ਸੀ ਕਿ ਸਰਕਾਰ ਦੀ ਲਾਪਰਵਾਹੀ ਦੀ ਵਜ੍ਹਾ ਕਰਕੇ ਮਹਾਮਾਰੀ ਨਾਲ ਨਿਪਟਨ ਵਿੱਚ ਪਰੇਸ਼ਾਨੀ ਆਈ ਸੀ ।

ਕੋਰੋਨਾ ਦੇ ਦੌਰਾਨ ਸੁਨਕ ਨੇ ‘ਈਟ ਆਉਟ ਟੂ ਹੈਲਪ ਆਉਟ’ ਪਾਲਿਸੀ ਸ਼ੁਰੂ ਕੀਤੀ ਸੀ । ਇਸ ਦੇ ਤਹਿਤ ਲੋਕਾਂ ਨੂੰ ਬਾਹਰ ਜਾਕੇ ਖਾਣ ਦੇ ਲਈ ਉਤਸ਼ਾਹਿਤ ਕੀਤਾ ਗਿਆ ਸੀ ਤਾਂਕੀ ਦੇਸ਼ ਦਾ ਅਰਥਚਾਰਾ ਸੁਧਰ ਸਕੇ । ਇਸ ਪਾਲਿਸੀ ਨੂੰ ਲੈਕੇ ਦੇਸ਼ ਦੇ ਵਿਗਿਆਨਿਕਾ ਨੇ ਸੁਨਕ ਨੂੰ ਮੌਤ ਦਾ ਡਾਕਟਰ ਕਿਹਾ ਸੀ ।

ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ 8 ਜੂਨ ਨੂੰ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ‘ਤੇ ਕੋਰੋਨਾ ਦੌਰਾਨ ਪ੍ਰਧਾਨ ਮੰਤਰੀ ਰਹਿੰਦੇ ਹੋਏ ਬ੍ਰਿਟੇਨ ਦੇ PM ਦਫਤਰ ਵਿੱਚ ਪਾਰਟੀ ਕਰਨ ਦਾ ਇਲਜ਼ਾਮ ਸੀ । ਇਸ ਜਾਂਚ ਕਮੇਟੀ ਨੇ ਜਾਨਸਨ ਨੂੰ ਕਸੂਰਵਾਰ ਠਹਿਰਾਇਆ ਸੀ ਅਤੇ ਉਨ੍ਹਾਂ ਤੇ ਪਾਬੰਦੀ ਲਗਾਉਣ ਦੀ ਅਪੀਲ ਵੀ ਕੀਤੀ ਸੀ ।

ਨਿਊਯਾਰਕ ਟਾਇਮਸ ਦੀ ਰਿਪੋਰਟ ਦੇ ਮੁਤਾਬਿਕ ਸੁਨਕ ਦੀ ਕੰਜਰਵੇਟਿਵ ਪਾਰਟੀ ਓਪੀਨੀਅਨ ਪੋਲ ਵਿੱਚ ਵਿਰੋਧੀ ਧਿਰ ਲੇਬਰ ਪਾਰਟੀ ਤੋਂ 20 ਫੀਸਦੀ ਪਿੱਛੇ ਚੱਲ ਰਹੀ ਹੈ । ਅਜਿਹੇ ਵਿੱਚ ਕੋਰੋਨਾ ਪੈਨਲ ਦੀ ਰਿਪੋਰਟ ਸੁਨਕ ਦੇ ਅਕਸ ਨੂੰ ਹੋਰ ਕਮਜ਼ੋਰ ਕਰੇਗੀ । ਹਾਲ ਹੀ ਵਿੱਚ ਉਨ੍ਹਾਂ ਦੇ ਖਿਲਾਫ ਪਾਰਟੀ ਵਿੱਚ ਵਿਰੋਧ ਦੀਆਂ ਆਵਾਜ਼ਾ ਸੁਣਵਾਈ ਦੇ ਰਹੀਆਂ ਹਨ ।