International

UK ਦਾ ਯੂਰਪੀ ਯੂਨੀਅਨ ਨਾਲ ਵਪਾਰਕ ਸਮਝੌਤਾ ਨਾ ਹੋਣਾ ਚੰਗਾ ਨਹੀਂ: ਬੌਰਿਸ ਜਾਨਸਨ

‘ਦ ਖ਼ਾਲਸ ਬਿਊਰੋ :- ਲੰਡਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਯੂਰਪੀ ਸੰਘ ਨਾਲ ਹੋਣ ਵਾਲੀ ਵਪਾਰਕ ਗੱਲਬਾਤ ਤੋਂ ਪਹਿਲਾਂ 6 ਸਤੰਬਰ ਨੂੰ ਸਖ਼ਤ ਰੁਖ ਨਾਲ ਕਿਹਾ ਕਿ ਜੇਕਰ ਯੂਰਪੀ ਯੂਨੀਅਨ ਨਾਲ ਵਪਾਰਕ ਸਮਝੌਤਾ ਨਹੀਂ ਹੁੰਦਾ ਤਾਂ ਯੂਕੇ ਕੁੱਝ ਹਫਤਿਆਂ ਬਾਅਦ ਹੋਣ ਵਾਲੀ ਮੀਟਿੰਗ ਦਾ ਹਿੱਸਾ ਨਹੀਂ ਬਣੇਗਾ।

ਜਾਨਸਨ ਨੇ ਕਿਹਾ ਕਿ ਸਮਝੌਤਾ ਉਦੋਂ ਹੀ ਸੰਭਵ ਹੈ, ਜਦੋਂ ਯੂਰਪੀ ਸੰਘ ਦੇ ਵਾਰਤਾਕਾਰ ਆਪਣੀ ਮੌਜੂਦਾ ਸਥਿਤੀ ’ਤੇ ਮੁੜ ਵਿਚਾਰ ਕਰਨ ਲਈ ਤਿਆਰ ਹੋਣ। ਉੱਧਰ, ਯੂਰਪੀ ਯੂਨੀਅਨ ਯੂਕੇ ’ਤੇ ਗੰਭੀਰਤਾ ਨਾਲ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਦੋਸ਼ ਲਗਾ ਰਿਹਾ ਹੈ। ਯੂਕੇ 31 ਜਨਵਰੀ ਨੂੰ ਯੂਰਪੀ ਯੂਨੀਅਨ ਤੋਂ ਬਾਹਰ ਹੋ ਗਿਆ ਸੀ, ਜਿਸ ਵਿੱਚ ਹੁਣ 27 ਮੁਲਕ ਰਹਿ ਗਏ ਹਨ। ਹਾਲਾਂਕਿ ਸਾਢੇ ਤਿੰਨ ਵਰ੍ਹੇ ਪਹਿਲਾਂ ਮੁਲਕ ਨੇ ਚਾਰ ਦਹਾਕੇ ਪੁਰਾਣੀ ਮੈਂਬਰਸ਼ਿਪ ਖ਼ਤਮ ਕਰਨ ਦੇ ਹੱਕ ਵਿੱਚ ਵੋਟਿੰਗ ਕੀਤੀ ਸੀ। ਇਸ ਸਿਆਸੀ ਕਦਮ ਤੋਂ ਬਾਅਦ ਇੱਕ ਆਰਥਿਕ ਰੋਕ ਲੱਗੇਗੀ, ਜਦੋਂ 11 ਮਹੀਨੇ ਦਾ ਸਮਾਂ 31 ਦਸੰਬਰ ਨੂੰ ਖ਼ਤਮ ਹੋਵੇਗਾ, ਉਦੋਂ ਯੂਕੇ ਯੂਰਪੀ ਯੂਨੀਅਨ ਦੇ ਇਕੱਲੇ ਬਾਜ਼ਾਰ ਤੇ ਸਰਹੱਦੀ ਟੈਕਸ ਫੈਡਰੇਸ਼ਨ ਤੋਂ ਬਾਹਰ ਹੋ ਜਾਵੇਗਾ।

ਸਮਝੌਤੇ ਤੋਂ ਬਿਨਾਂ ਨਵੇਂ ਵਰ੍ਹੇ ’ਚ ਬ੍ਰਿਟੇਨ ਤੇ ਉਸ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲ, ਧੜੇ ਵਿਚਾਲੇ ਟੈਕਸ ਤੇ ਹੋਰ ਆਰਥਿਕ ਅੜਿੱਕੇ ਪੈਦਾ ਹੋਣਗੇ। ਜਾਨਸਨ ਨੇ ਕਿਹਾ ਕਿ ਜੇ ਯੂਕੇ ‘ ਆਸਟਰੇਲੀਆ ਵਾਂਗ ਯੂਰਪੀ ਯੂਨੀਅਨ ਨਾਲ ਵਪਾਰਕ ਸਮਝੌਤਾ ਕਰਦਾ ਹੈ’ ਤਾਂ ਮੁਲਕ ‘ਖੁਸ਼ਹਾਲ’ ਹੋ ਸਕਦਾ ਹੈ।