International

UK PM ਸੁਨਕ ਨੇ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਨੂੰ ਅਹੁਦੇ ਤੋਂ ਹਟਾਇਆ !

ਬਿਉਰੋ ਰਿਪੋਰਟ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ । ਦੇਸ਼ ਵਿੱਚ ਫਲਸਤੀਨ ਅਤੇ ਇਜ਼ਲਾਇਲੀ ਲੋਕਾਂ ਵਿਚਾਲੇ ਪ੍ਰਦਰਸ਼ਨ ਦੌਰਾਨ ਹੋ ਰਹੀ ਝੜਪ ਨੂੰ ਲੈਕੇ ਬ੍ਰੇਵਮੈਨ ਨੇ ਆਪਣੀ ਹੀ ਪੁਲਿਸ ਦੇ ਖਿਲਾਫ ਵਿਵਾਦਿਤ ਬਿਆਨ ਦਿੱਤਾ ਸੀ । ਦੂਜੀ ਵਾਰ UK ਦੇ ਕਿਸੇ ਪ੍ਰਧਾਨ ਮੰਤਰੀ ਨੇ ਬ੍ਰੇਵਨਮੈਨ ਨੂੰ ਅਹੁਦੇ ਤੋਂ ਹਟਾਇਆ ਹੈ । ਜੇਮਸ ਕਲੇਵਲੀ ਨੂੰ ਗ੍ਰਹਿ ਮੰਤਰੀ ਦੀ ਜਿੰਮੇਵਾਰੀ ਸੌਂਪੀ ਗਈ ਹੈ । ਸੁਏਲਾ ਬ੍ਰੇਵਮੈਨ ਭਾਰਤੀ ਮੂਲ ਦੀ ਹੋਣ ਦੇ ਬਾਵਜੂਦ ਭਾਰਤ ਦੇ ਨਾਲ ਫ੍ਰੀ ਟਰੇਡ ਦੀ ਵਿਰੋਧੀ ਰਹੀ ਹੈ ਅਤੇ ਉਹ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਨਾਗਰਿਕਾਂ ਖਿਲਾਫ ਵੀ ਕਈ ਵਾਰ ਸਖਤ ਬਿਆਨ ਦੇ ਚੁੱਕੀ ਹੈ ।

ਬ੍ਰਿਟੇਨ ਵਿੱਚ ਲੋਕਾਂ ਦੇ ਬੋਲਣ ਦੀ ਅਜ਼ਾਦੀ ਨੂੰ ਕਾਫੀ ਅਹਿਮ ਥਾਂ ਦਿੱਤੀ ਜਾਂਦੀ ਹੈ ਪਰ ਸੁਏਲਾ ਦੀ ਬਿਆਨਬਾਜ਼ੀ ਬ੍ਰਿਟੇਨ ਦੀ ਮਿਡਲ ਈਸਟ ਪਾਲਿਸੀ ਦੇ ਖਿਲਾਫ ਰਹੀ ਹੈ । ਇਜ਼ਰਾਇਲ ਅਤੇ ਹਮਾਸ ਦੀ ਜੰਗ ਵਿੱਚ ਬੇਗੁਨਾਹਾਂ ਦੇ ਮਾਰੇ ਜਾਣ ਨੂੰ ਲੈਕੇ ਬ੍ਰਿਟੇਨ ਵਿੱਚ ਕਾਫੀ ਪ੍ਰਦਰਸਨ ਚੱਲ ਰਹੇ ਸਨ । ਫਲਸਤੀਨ ਅਤੇ ਇਜ਼ਰਾਈਲ ਦੇ ਹਮਾਇਤੀ ਆਪਸ ਵਿੱਚ ਭਿੜ ਵੀ ਗਏ ਸਨ। ਕਾਨੂੰਨੀ ਹਾਲਤ ਦੀ ਜ਼ਿੰਮੇਵਾਰੀ ਗ੍ਰਹਿ ਮੰਤਰੀ ਸੁਏਲਾ ਦੇ ਹੱਥ ਵਿੱਚ ਹੀ ਸੀ । ਉਨ੍ਹਾਂ ਨੇ ਇਸ ਦਾ ਜਿੰਮਾ ਪੁਲਿਸ ਦੇ ਸਿਰ ‘ਤੇ ਪਾ ਦਿੱਤਾ । ਪਿਛਲੇ ਹਫਤੇ ਫਲਸਤੀਨ ਦੀ ਹਮਾਇਤ ਵਿੱਚ ਇੱਕ ਰੈਲੀ ਕੱਢੀ ਗਈ ਸੀ।। ਇਸ ਦੌਰਾਨ ਪੁਲਿਸ ‘ਤੇ ਵੀ ਹਮਲਾ ਕੀਤਾ ਗਿਆ । ਇਸ ਦੇ ਬਾਅਦ ਸੁਨਕ ਕੈਬਨਿਟ ਦੇ ਕਈ ਮੰਤਰੀਆਂ ਨੇ ਸੁਏਲਾ ਤੋਂ ਜਵਾਬ ਮੰਗਿਆ ਉਨ੍ਹਾਂ ਨੇ ਇਸ ਦੇ ਲਈ ਪੁਲਿਸ ਨੂੰ ਜ਼ਿੰਮੇਵਾਰ ਦੱਸ ਦਿੱਤਾ ।

ਆਰਮਡ ਫੋਸੇਸ ਮੰਤਰੀ ਜੇਮਸ ਹੇਪੇ ਨੇ ਇਸ ਤੇ ਨਰਾਜ਼ਗੀ ਜਤਾਈ,ਉਨ੍ਹਾਂ ਨੇ ਕਿਹਾ ਸੀ ਗ੍ਰਿਰ ਮੰਤਰੀ ਅਖਬਾਰ ਵਿੱਚ ਆਰਟੀਕਲ ਲਿਖ ਕੇ ਆਪਣੀ ਹੀ ਪੁਲਿਸ ਨੂੰ ਨਿਸ਼ਾਨਾ ਬਣਾ ਰਹੀ ਹੈ । ਉਨ੍ਹਾਂ ਦੀ ਵਜ੍ਹਾ ਕਰਕੇ ਦੇਸ਼ ਵਿੱਚ ਹਿੰਸਕ ਝੜਪ ਹੋ ਰਹੀ ਹੈ। ਇਸ ਵਿੱਚ ਬ੍ਰਿਟੇਨ ਵਿੱਚ ਫਿਰਕੂ ਹਿੰਸਾ ਵੱਧ ਰਹੀ ਹੈ ।

ਭਾਰਤ ਦੇ ਨਾਲ ਫ੍ਰੀ ਟਰੇਡ ਦਾ ਵਿਰੋਧ ਕੀਤਾ

ਤਮਿਲ ਮੂਲ ਦੀ ਭਾਰਤੀ ਸੁਏਲਾ ਬ੍ਰੇਵਮੈਨ ਮਜ਼ਹਬੀ ਹਿੰਸਾ ਦੇ ਲਈ ਇਮੀਗਰੈਂਟਸ ਨੂੰ ਜ਼ਿੰਮੇਵਾਰ ਮੰਨ ਦੀ ਰਹੀ ਹੈ । ਉਨ੍ਹਾਂ ਨੇ ਇਸੇ ਲਈ ਭਾਰਤ ਅਤੇ ਯੂਕੇ ਵਿੱਚ ਫ੍ਰੀ ਟਰੇਡ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਇਸ ਨਾਲ ਭਾਰਤ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ । ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ 1 ਸਾਲ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਲਿਸ ਟਰਸ ਨੇ ਵੀ ਅਹੁਦੇ ਤੋਂ ਹਟਾ ਦਿੱਤਾ ਸੀ। ਪਰ ਕੁਝ ਹੀ ਦਿਨਾਂ ਬਾਅਦ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੁੜ ਤੋਂ ਬ੍ਰੇਵਮੈਨ ਦੀ ਕੈਬਨਿਟ ਵਿੱਚ ਐਂਟਰੀ ਹੋਈ ਸੀ।

ਸੁਏਲਾ ਪਾਕਿਸਤਾਨੀਆਂ ਦੇ ਖਿਲਾਫ ਵੀ ਹੈ

ਸੁਏਲਾ ਬ੍ਰੇਵਮੈਨ ਨੇ ਮਾਰਚ ਵਿੱਚ ਬ੍ਰਿਟਿਸ਼ ਨਿਊਜ਼ ਚੈਨਲ ਸਕਾਈ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਉ ਵਿੱਚ ਕਿਹਾ ਸੀ ਕਿ ਪਾਕਿਸਤਾਨੀ ਮੂਲ ਦੇ ਮਰਦ ਕੁੜੀਆਂ ਦੇ ਸੋਸ਼ਣ ਕਰਨ ਦਾ ਨੈੱਟਵਰਕ ਚਲਾਉਂਦੇ ਹਨ । ਉਹ ਉਨ੍ਹਾਂ ਦਾ ਸੋਸ਼ਣ ਅਤੇ ਰੇਪ ਕਰਦੇ ਹਨ । ਸੁਏਲਾ ਬ੍ਰੇਵਮੈਨ ਨੇ ਕਿਹਾ ਸੀ ਕਿ ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ਰ ਸਭਿਆਚਾਰਕ ਨਜ਼ਰੀਏ ਨਾਲ ਬ੍ਰਿਟਿਸ਼ ਸਿਧਾਂਤਾਂ ‘ਤੇ ਖਰੇ ਨਹੀਂ ਉਤਰ ਦੇ ਹਨ । ਉਨ੍ਹਾਂ ਨੇ ਕਿਹਾ ਸੀ ਕੁਝ ਬ੍ਰਿਟਿਸ਼ ਪਾਕਿਸਤਾਨੀ ਮੂਲ ਦੇ ਪੁਰਸ਼ ਬ੍ਰਿਟੇਨ ਦੇ ਬੱਚਿਆਂ ਦਾ ਸਰੀਰਕ ਸ਼ੋਸ਼ਣ ਚੱਲਾ ਰਹੇ ਹਨ । ਪਰ ਅਥਾਰਿਟੀ ਨੇ ਉਨ੍ਹਾਂ ਤੋਂ ਸਿਆਸੀ ਕਾਰਨਾਂ ਦੀ ਵਜ੍ਹਾ ਕਰਕੇ ਮੂੰਹ ਮੋੜ ਲਿਆ ।