ਬਿਊਰੋ ਰਿਪੋਰਟ : ਇੰਗਲੈਂਡ ਤੋਂ ਹੈਰਾਨ ਕਰਨ ਵਾਲਾ ਖ਼ਬਰ ਆਈ ਹੈ । ਨਸ਼ੇ ਵਿੱਚ ਧੁੱਤ ਦੀਕਨ ਸਿੰਘ ਨਾਂ ਦੇ ਸ਼ਖਸ ਨੇ ਆਪਣੇ 86 ਸਾਲ ਦੇ ਪਿਤਾ ਅਰਜਨ ਸਿੰਘ ਵਿਜ ਨੂੰ ਸ਼ੈਂਪੇਨ ਦੀ ਬੋਤਲਾਂ ਨਾਲ ਮਾਰ-ਮਾਰ ਕੇ ਕਤਲ ਕਰ ਦਿੱਤਾ ਸੀ 54 ਸਾਲ ਦੀਕਨ ਸਿੰਘ ਆਪਣੇ ਪਿਤਾ ਦਾ ਬਿਜਨੈਸ ਸੰਭਾਲ ਦਾ ਸੀ । ਜਦੋਂ ਪੁਲਿਸ ਘਰ ਪਹੁੰਚੀ ਤਾਂ ਪੁੱਤਰ ਦੀਕਨ ਸਿੰਘ ਦੇ ਹੱਥ ਖੂਨ ਨਾਲ ਲਿਬੜੇ ਹੋਏ ਸਨ । ਪੂਰੇ ਕਮਰੇ ਵਿੱਚ ਖੂਨ ਹੀ ਖੂਨ ਸੀ । ਪੁਲਿਸ ਦੇ ਪਹੁੰਚਣ ‘ਤੇ ਦੀਕਨ ਸਿੰਘ ਨੇ ਕਿਹਾ ਕੀ ਤੁਸੀਂ ਆਉਣ ਵਿੱਚ ਦੇਰ ਕਰ ਦਿੱਤੀ ਹੈ ਮੈਂ ਪਿਤਾ ਨੂੰ 1 ਘੰਟੇ ਪਹਿਲਾਂ ਹੀ ਮਾਰ ਦਿੱਤਾ ਹੈ । 5 ਸਾਲ ਦੀ ਉਮਰ ਵਿੱਚ ਦੀਕਨ ਸਿੰਘ ਆਪਣੇ ਪਿਤਾ ਦੇ ਨਾਲ ਯੂਗਾਂਡਾ ਤੋਂ ਇੰਗਲੈਂਡ ਆਇਆ ਸੀ । ਦੱਸਿਆ ਜਾ ਰਿਹਾ ਹੈ ਕੀ ਜਿਸ ਵੇਲੇ ਦੀਕਨ ਸਿੰਘ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਵੇਲੇ ਮਾਂ ਆਪਣੇ ਕਮਰੇ ਵਿੱਚ ਸੀ । ਉਸ ਨੇ ਜਦੋਂ ਪਤੀ ਦੇ ਚਿਲਾਉਣ ਦੀ ਆਵਾਜ਼ ਸੁਣੀ ਤਾਂ ਉਸ ਨੇ ਧੀ ਨੂੰ ਫੋਨ ਕੀਤਾ ਅਤੇ ਫਿਰ ਪੁਲਿਸ ਘਰ ਪਹੁੰਚੀ ਤਾਂ ਦੀਕਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ । ਇਸ ਮਾਮਲੇ ਵਿੱਚ ਅਦਾਲਤ ਨੇ ਦੀਕਨ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ । ਮਾਮਲਾ 30 ਅਕਤੂਬਰ 2021 ਦਾ ਹੈ ਜਦੋਂ ਦੀਕਨ ਸਿੰਘ ਨੇ ਪਿਤਾ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਸੀ ।

ਇਸ ਵਜ੍ਹਾ ਨਾਲ ਦੀਕਨ ਨੇ ਪਿਤਾ ਦਾ ਕਤਲ ਕੀਤਾ

ਦੱਸਿਆ ਜਾ ਰਿਹਾ ਹੈ ਕੀ ਕੋਵਿਡ ਦੇ ਸਮੇਂ 54 ਸਾਲਾ ਦੀਕਨ ਸਿੰਘ ਨੂੰ ਸ਼ਰਾਬ ਦੀ ਬੁਰੀ ਲੱਤ ਲੱਗ ਗਈ ਸੀ । ਉਹ ਹਰ ਵੇਲੇ ਨਸ਼ੇ ਵਿੱਚ ਵੀ ਡੁੱਬਿਆ ਰਹਿੰਦਾ ਸੀ । ਕਤਲ ਤੋਂ ਬਾਅਦ ਜਦੋਂ ਪੁਲਿਸ ਨੇ ਘਰ ਵਿੱਚ ਛਾਨਬੀਨ ਕੀਤੀ ਤਾਂ ਸ਼ੈਂਪੇਨ ਦੀਆਂ ਬੋਤਲਾਂ ਹੀ ਬੋਤਲਾਂ ਮਿਲਿਆ । ਉਸੇ ਬੋਤਲ ਨਾਲ ਹੀ ਦੀਕਨ ਸਿੰਘ ਨੇ ਪਿਤਾ ਦਾ ਖੂਨ ਕੀਤਾ । ਮਾਂ ਨੇ ਦੱਸਿਆ ਕੀ ਪਿਤਾ ਨੇ ਆਪਣੇ ਆਪ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਦੀਕਨ ਉਨ੍ਹਾਂ ‘ਤੇ ਵਾਰ ਤੇ ਵਾਰ ਕਰਦਾ ਰਿਹਾ । ਦੱਸਿਆ ਜਾ ਰਿਹਾ ਹੈ ਕੀ ਦੀਕਨ ਆਪਣੇ ਪਰਿਵਾਰ ਦੇ ਨਾਲ ਸਾਊਥ ਗੇਟ ਰਹਿੰਦਾ ਸੀ । ਉਸ ਦੇ ਪਿਤਾ ਐਕਾਉਂਟੈਂਟ ਸਨ, ਮਾਂ ਸਕੂਲ ਵਿੱਚ ਅਧਿਆਪਕ ਸੀ ਜਦਕਿ ਭੈਣ ਪੇਸ਼ੇ ਤੋਂ ਵਕੀਲ ਸੀ ਅਤੇ ਉਸ ਦਾ ਵਿਆਹ ਹੋ ਗਿਆ ਸੀ । ਦੀਕਨ ਸਿੰਘ ਦਾ ਵਿਆਹ ਨਹੀਂ ਹੋਇਆ ਸੀ । ਕੋਵਿਡ ਤੋਂ ਬਾਅਦ ਕਾਫੀ ਡਿਪਰੈਸ਼ਨ ਵਿੱਚ ਚੱਲਾ ਗਿਆ ਸੀ । ਰੋਜ਼ਾਨਾ ਪਰਿਵਾਰ ਨਾਲ ਝਗੜਾ ਕਰਦਾ ਸੀ । ਪਰ 30 ਅਕਤੂਬਰ ਦੀ ਰਾਤ ਉਸ ਨੇ 500 ਮਿਲੀ ਲੀਟਰ ਸ਼ਰਾਬ ਦੀ ਬੋਤਲ ਪੀਤੀ ਹੋਈ ਸੀ ਅਤੇ ਗੁੱਸੇ ਵਿੱਚ ਉਸ ਨੇ ਆਪਣੇ ਪਿਤਾ ‘ਤੇ ਇੱਕ ਤੋਂ ਬਾਅਦ ਇੱਕ ਵਾਰ ਕਰਨੇ ਸ਼ੁਰੂ ਕਰ ਦਿੱਤੇ ।

ਪੋਸਟਮਾਰਟਮ ਰਿਪੋਰਟ ਵਿੱਚ ਵੀ ਖੁਲਾਸਾ ਹੋਇਆ ਹੈ ਕੀ ਦੀਕਨ ਸਿੰਘ ਦੇ ਜਿਸ ਤਰ੍ਹਾਂ ਨਾਲ ਬੋਤਲ ਨਾਲ ਪਿਤਾ ਦੇ ਸਿਰ ਅਤੇ ਮੂੰਹ ‘ਤੇ ਵਾਰ ਕੀਤੇ ਉਸ ਦੀ ਵਜ੍ਹਾ ਕਰਕੇ ਗੰਭੀਰ ਸੱਟਾਂ ਲੱਗਿਆ ਅਤੇ ਪਿਤਾ ਅਰਜਨ ਸਿੰਘ ਦੀ ਮੌਤ ਹੋ ਗਈ ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਜ ਨੇ ਕਤਲ ਨੂੰ ਸਵੀਕਾਰ ਕੀਤਾ ਪਰ ਜਿਊਰੀ ਵੱਲੋਂ ਇੱਕ ਦਿਨ ਤੋਂ ਵੀ ਘੱਟ ਸਮੇਂ ਤੱਕ ਵਿਚਾਰ-ਵਟਾਂਦਰੇ ਤੋਂ ਬਾਅਦ ਉਸ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ। ਪੁਲਿਸ ਨੇ ਅਪਰਾਧ ਵਾਲੀ ਥਾਂ ‘ਤੇ ਬੈੱਡ ‘ਤੇ ਸ਼ੈਂਪੇਨ ਦੀਆਂ 100 ਬੋਤਲਾਂ, ਵਿਸਕੀ ਦੀਆਂ ਬੋਤਲਾਂ ਦੇ 10 ਐਮਾਜ਼ਾਨ ਡਿਲੀਵਰੀ ਬਾਕਸ ਅਤੇ ਟੈਲੀਸਕਰ ਸਕਾਚ ਦੀ ਇੱਕ ਖਾਲੀ ਬੋਤਲ ਦਾ ਪਰਦਾਫਾਸ਼ ਕੀਤਾ। ਹੁਣ 10 ਫਰਵਰੀ ਨੂੰ ਅਦਾਲਤ ਦੀਕਨ ਸਿੰਘ ਨੂੰ ਸਜ਼ਾ ਸੁਣਾਏਗੀ ।