Punjab

UK ‘ਚ 12 ਪੰਜਾਬੀ ਦੋਸ਼ੀ ਕਰਾਰ !

ਬਿਊਰੋ ਰਿਪੋਟਰ : ਬ੍ਰਿਟੇਨ ਸ਼ੁਰੂ ਤੋਂ ਹੀ ਪੰਜਾਬੀਆਂ ਦਾ ਸਭ ਤੋਂ ਮਨਪਸੰਦ ਦੇਸ਼ ਰਿਹਾ ਹੈ,ਇਸ ਮੁਲਕ ਵਿੱਚ ਵੱਡੇ-ਵੱਡੇ ਅਹੁਦਿਆਂ ‘ਤੇ ਪੰਜਾਬੀ ਪਹੁੰਚੇ ਹਨ । ਪਰ ਹੁਣ ਇੱਕ ਸ਼ਰਮਿੰਦਗੀ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ । ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀਆ ਨੇ ਜਿਹੜੇ 16 ਲੋਕਾਂ ਨੂੰ ਮਨੀ ਲਾਂਡਰਿੰਗ ਡਰੱਗ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਫੜਿਆ ਉਨ੍ਹਾਂ ਵਿੱਚ ਜਿਆਦਾਤਰ ਪੰਜਾਬੀ ਸਨ ਅਤੇ ਹੁਣ ਇਨ੍ਹਾਂ ਸਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਕਈ ਪੰਜਾਬੀ ਮਹਿਲਾਵਾਂ ਨੂੰ ਵੀ ਇਸੇ ਗੰਭੀਰ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ । ਨੈਸ਼ਨਲ ਕ੍ਰਾਈਮ ਏਜੰਸੀਆ NCA ਨੇ ਦਾਅਵਾ ਕੀਤਾ ਹੈ ਕਿ ਗਿਰੋਹ ਦੇ ਮੈਂਬਰਾਂ ਨੇ 2017 ਤੋਂ 2019 ਦੇ ਵਿਚਾਲੇ ਦੁਬਈ ਅਤੇ UAE ਦੇ ਸੈਂਕਰੇ ਦੌਰੇ ਕੀਤੇ ਸਨ। ਇਸ ਦੌਰਾਨ 43 ਮਿਲੀਅਨ GBP ਦੀ ਨਕਦੀ ਦੀ ਤਸਕਰੀ ਕੀਤੀ ।

3 ਚੀਜ਼ਾਂ ਨਾਲ ਪੈਸਾ ਕਮਾਇਆ

NCA ਦੀ ਜਾਂਚ ਵਿੱਚ ਸਾਬਿਤ ਹੋਇਆ ਕਿ ਇਹ ਪੈਸਾ ਡਰੱਗਜ਼ ਵੇਚ ਅਤੇ ਸੰਗਠਿਤ ਇਮੀਗ੍ਰੇਸ਼ਨ ਅਪਰਾਧ ਦੇ ਜ਼ਰੀਏ ਇਕੱਠਾ ਕੀਤਾ ਗਿਆ ਹੈ । ਇਸ ਪੂਰੇ ਨੈੱਕਸਸ ਦੀ ਏਜੰਸੀ ਵੱਲੋਂ ਲੰਮੀ ਜਾਂਚ ਕੀਤੀ ਗਈ ਸੀ । NCA ਦੇ ਸੀਨੀਅਨ ਜਾਂਚ ਅਧਿਕਾਰੀਆਂ ਕ੍ਰਿਸ ਹਿੱਲ ਮੁਤਾਬਿਕ 2 ਸਾਲ ਦੀ ਮਿਹਨਤ ਤੋਂ ਬਾਅਦ ਉਨ੍ਹਾਂ ਨੇ ਇਸ ਕੇਸ ਵਿੱਚ ਕਾਮਯਾਬੀ ਹਾਸਲ ਕੀਤੀ ਹੈ । ਜਾਂਚ ਏਜੰਸੀ ਨੇ ਦੱਸਿਆ ਹੈ ਕਿ ਇਹ ਗੈਂਗ ਬਹੁਤ ਜ਼ਿਆਦਾ ਟਰੈਵਲ ਕਰਦਾ ਸੀ । ਨਵੰਬਰ 2019 ਵਿੱਚ ਗੈਂਗ ‘ਤੇ ਨਜ਼ਰ ਰੱਖੀ ਗਈ,ਉਨ੍ਹਾਂ ਦੇ ਫਲਾਈਟ,ਫੋਨ ਅਤੇ ਡੇਟਾ ਟਰੈਪ ਕੀਤੇ ਗਏ ਜਿਸ ਤੋਂ ਬਾਅਦ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਹੋਈ ।

ਅਦਾਲਤ ਨੇ ਠਹਿਰਾਇਆ ਦੋਸ਼ੀ

ਅਦਾਲਤ ਵਿੱਚ ਜਦੋਂ ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ ਤਾਂ ਜਨਵਰੀ 2023 ਦੌਰਾਨ ਕਰਾਊਨ ਕੋਰਟ ਵਿੱਚ 2 ਟਰਾਇਲਾਂ ਵਿੱਚ ਮੁਕੱਦਮਾ ਚਲਾਇਆ ਗਿਆ । ਇਸ ਗੈਂਗ ਦਾ ਸਰਗਨਾ ਚਰਨ ਸਿੰਘ ਪੱਛਮੀ ਲੰਡਨ ਵਿੱਚ ਸਵੇਰ ਵੇਲੇ ਛਾਪੇਮਾਰੀ ਦੌਰਾਨ ਫੜਿਆ ਗਿਆ ਸੀ। ਇਸ ਦੇ ਨਾਲ ਜਿਹੜੇ ਲੋਕ ਸ਼ਾਮਲ ਸਨ ਉਨ੍ਹਾਂ ਦਾ ਨਾਂ ਜਸਬੀਰ ਸਿੰਘ ਢੱਲ,ਜਸਬੀਰ ਸਿੰਘ ਕਪੂਰ,ਵਲਜੀਤ ਸਿੰਘ, ਇੰਨਾਂ ਸਾਰੀਆਂ ਨੂੰ ਮਨੀ ਲਾਂਡਰਿੰਗਦੀ ਸਾਜ਼ਿਸ਼ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ ।

ਇਸ ਤੋਂ ਇਲਾਵਾ ਸਰਵੰਦਰ ਸਿੰਘ ਢੱਲ ਨੂੰ ਅਪਰਾਧਿਕ ਸਾਜਿਸ਼ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਦਾ ਦੋਸ਼ੀ ਦੱਸਿਆ ਗਿਆ ਹੈ । ਦਿਲਜਾਨ ਸਿੰਘ ਮਲਹੋਤਰਾ ਨੂੰ ਇਮੀਗ੍ਰੇਸ਼ਨ ਕਾਨੂੰਨ ਤਹਿਤ ਸਾਜਿਸ਼ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ । ਨੈਸ਼ਨਲ ਕ੍ਰਾਈਮ ਏਜੰਸੀ ਨੇ 2019 ਦੇ ਇੱਕ ਕੇਸ ਦਾ ਹਵਾਲਾ ਵੀ ਦਿੱਤਾ ਹੈ ਜੋ ਇਸ ਗੈਂਗ ਵੱਲੋਂ ਅੰਜਾਮ ਦੇਣ ਦੀ ਕੋਸਿਸ਼ ਕੀਤੀ ਗਈ ਸੀ। 17 ਪ੍ਰਵਾਸੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਯੂਕੇ ਵਿੱਚ ਦਾਖਲ ਕਰਵਾਉਣ ਦਾ ਪਲਾਨ ਬਣਾਇਆ ਗਿਆ ਸੀ ਜਿਸ ਵਿੱਚ 5 ਬੱਚੇ ਵੀ ਸ਼ਾਮਲ ਸਨ । ਇਨ੍ਹਾਂ ਨੂੰ ਇੱਕ ਟਾਇਰ ਦੀ ਵੈਨ ਵਿੱਚ ਲਿਜਾਇਆ ਜਾ ਰਿਹਾ ਸੀ । ਪਰ ਵੈਨ ਨੂੰ ਡੱਚ ਪੁਲਿਸ ਵੱਲੋਂ ਰੋਕ ਲਿਆ ਗਿਆ । ਇਹ ਲੋਕ ਹੌਲੈਂਡ ਵਿੱਚ ਕਿਸ਼ਤੀ ਦੇ ਜ਼ਰੀਏ ਪਹੁੰਚੇ ਸਨ ।