India

ਹੁਣ ਸਿਰਫ 2 ਸਾਲਾਂ ’ਚ ਹੋਏਗੀ ਗ੍ਰੈਜੂਏਸ਼ਨ! UGC ਲਿਆ ਸਕਦੀ ਨਵੀਂ ਨੀਤੀ; ਕਮਜ਼ੋਰ ਵਿਦਿਆਰਥੀ 5 ਸਾਲ ਤੱਕ ਵਧਾ ਸਕਦੇ ਮਿਆਦ

ਬਿਉਰੋ ਰਿਪੋਰਟ: ਅਗਲੇ ਅਕਾਦਮਿਕ ਸਾਲ ਤੋਂ ਵਿਦਿਆਰਥੀ ਗ੍ਰੈਜੂਏਸ਼ਨ ਲਈ ਕੋਰਸ ਦੀ ਮਿਆਦ ਵਧਾਉਣ ਜਾਂ ਘਟਾਉਣ ਦੇ ਯੋਗ ਹੋਣਗੇ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) 2025-26 ਅਕਾਦਮਿਕ ਸਾਲ ਤੋਂ ਗ੍ਰੈਜੂਏਸ਼ਨ ਡਿਗਰੀਆਂ ਨੂੰ ਪੂਰਾ ਕਰਨ ਲਈ ਇੱਕ ਨਵੀਂ ਲਚਕਦਾਰ ਪਹੁੰਚ ’ਤੇ ਕੰਮ ਕਰ ਰਿਹਾ ਹੈ। ਇਸ ਦੇ ਤਹਿਤ ਵਿਦਿਆਰਥੀ ਗ੍ਰੈਜੂਏਸ਼ਨ ਦੀ ਡਿਗਰੀ ਨੂੰ ਘੱਟ ਕਰ ਸਕਣਗੇ ਜਿਸ ਨੂੰ 2 ਤੋਂ ਢਾਈ ਸਾਲਾਂ ’ਚ ਪੂਰਾ ਕਰਨ ਲਈ 3 ਤੋਂ 4 ਸਾਲ ਦਾ ਸਮਾਂ ਲੱਗਦਾ ਹੈ।

ਇਹ ਜਾਣਕਾਰੀ ਵੀਰਵਾਰ ਨੂੰ ਆਈਆਈਟੀ ਮਦਰਾਸ ਦੇ ਇੱਕ ਪ੍ਰੋਗਰਾਮ ਵਿੱਚ ਯੂਜੀਸੀ ਦੇ ਚੇਅਰਮੈਨ ਐਮ. ਜਗਦੀਸ਼ ਕੁਮਾਰ ਨੇ ਦਿੱਤੀ ਹੈ। ਆਈਆਈਟੀ ਮਦਰਾਸ ਦੇ ਡਾਇਰੈਕਟਰ ਵੀ ਕਾਮਕੋਟੀ ਨੇ ਇਸ ਨੀਤੀ ਦਾ ਸੁਝਾਅ ਦਿੱਤਾ ਸੀ। ਯੂਜੀਸੀ ਲੰਬੇ ਸਮੇਂ ਤੋਂ ਇਸ ’ਤੇ ਕੰਮ ਕਰ ਰਿਹਾ ਹੈ।