India Punjab

NET ਵੱਲੋਂ UGC ਦੀਆਂ 3 ਪ੍ਰੀਖਿਆਵਾਂ ਦੀ ਨਵੀਂ ਡੇਟਸ਼ੀਟ ਦਾ ਐਲਾਨ ! ਪੇਪਰ ਲੀਕ ਤੋਂ ਬਾਅਦ ਨਵੇਂ ਤਰੀਕੇ ਨਾਲ ਲਿਆ ਜਾਵੇਗਾ ਇਮਤਿਹਾਨ

ਬਿਉਰੋ ਰਿਪੋਰਟ – ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ UGC-NET, ਜੁਆਇੰਟ CSIR-UGC NET ਅਤੇ NCET ਦੀ ਨਵੀਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ । NCET ਪ੍ਰੀਖਿਆ 10 ਜੁਲਾਈ ਨੂੰ ਹੋਵੇਗੀ । CSIR-UGC NET ਪ੍ਰੀਖਿਆ 25 ਜੁਲਾਈ ਤੋਂ 27 ਜੁਲਾਈ ਦੇ ਵਿਚਾਲੇ ਹੋਵੇਗੀ । ਉਧਰ UGC NET 21 ਅਗਸਤ ਤੋਂ 4 ਸਤੰਬਰ ਦੇ ਵਿਚਾਲੇ ਹੋਵੇਗੀ । ਸਾਰੀ ਪ੍ਰੀਖਿਆਵਾਂ ਆਨਲਾਈਨ ਮੋਡ ਵਿੱਚ ਹੋਵੇਗੀ। ਇਸ ਤੋਂ ਪਹਿਲਾਂ ਪ੍ਰੀਖਿਆ UGC-NET ਪੇਨ ਐਂਡ ਪੇਪਰ ਮੋਡ ਵਿੱਚ ਹੁੰਦੀਆਂ ਸਨ।

10 ਦਿਨ ਵਿੱਚ 3 ਪ੍ਰੀਖਿਆਵਾਂ ਰੱਦ ਹੋਇਆ ਸਨ,NTA ਨੇ 12 ਜੂਨ ਨੂੰ ਨੈਸ਼ਨਲ ਕਾਮਨ ਐਂਟਰੈਂਸ ਟੈਸਟ (NCET) ਕਰਵਾਇਆ ਸੀ,ਜੋ ਸ਼ਾਮ ਨੂੰ ਹੀ ਰੱਦ ਹੋ ਗਈ ਸੀ । 19 ਜੂਨ ਨੂੰ ਗੜਬੜੀਆਂ ਦੇ ਸ਼ੱਕ ਦੇ ਬਾਅਦ NTA ਨੇ UGC NET ਪ੍ਰੀਖਿਆ ਰੱਦ ਕਰ ਦਿੱਤੀ ਸੀ । ਇਹ ਪੇਪਰ ਇੱਕ ਦਿਨ ਪਹਿਲਾਂ 18 ਜੂਨ ਨੂੰ ਹੋਇਆ ਸੀ । 9 ਲੱਖ ਵਿਦਿਆਰਥੀਆਂ ਨੇ UGC-NET ਦੀ ਪ੍ਰੀਖਿਆ ਦਿੱਤੀ ਸੀ । 21 ਜੂਨ ਨੂੰ CSIR UGC NET ਪ੍ਰੀਖਿਆ ਮੁਲਤਵੀ ਹੋਈ ਸੀ । ਇਹ ਪ੍ਰੀਖਿਆ 25-27 ਜੂਨ ਦੇ ਵਿਚਾਲੇ ਹੋਣੀ ਸੀ । ਪ੍ਰੀਖਿਆ ਰੱਦ ਕਰਨ ਦੇ ਪਿਛੇ ਰਿਸੋਰਸ ਨੂੰ ਕਾਰਨ ਦੱਸਿਆ ਗਿਆ ਸੀ ।