‘ਦ ਖ਼ਾਲਸ ਬਿਊਰੋ:- ਨੈਸ਼ਨਲ ਟੈਸਟਿੰਗ ਏਜੰਸੀ NTA ਯੂਜੀਸੀ ਨੈੱਟ ਜੂਨ ਸੈਸ਼ਨ 2020 ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਲਦ ਜਾਰੀ ਕੀਤੇ ਜਾ ਸਕਦੇ ਹਨ। ਹਾਲਾਂਕਿ NTA ਕਿਸ ਤਾਰੀਖ ਨੂੰ ਐਡਮਿਟ ਜਾਰੀ ਕਰੇਗਾ, ਇਸ ਬਾਰੇ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ।
ਪ੍ਰੀਖਿਆ ਤੋਂ 15 ਦਿਨ ਪਹਿਲਾਂ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। NTA UGC NET 2020 ਦੇ ਐਡਮਿਟ ਕਾਰਡ ਆਪਣੇ ਅਧਿਕਾਰਤ ਵੈੱਬਸਾਈਟ ugcnet.nta.ac.in ‘ਤੇ ਜਾਰੀ ਕਰੇਗਾ। ਇਸ ਲਈ ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਉਹ NTA ਦੀ ਅਧਿਕਾਰਤ ਵੈੱਬਸਾਈਟ ‘ਤੇ ਨਜ਼ਰ ਜਮਾਈ ਰੱਖਣ।
ਦੋ ਸ਼ਿਫਟਾਂ ‘ਚ ਹੋਵੇਗੀ ਪ੍ਰੀਖਿਆ:
UGC NET ਦੀ ਪ੍ਰੀਖਿਆ 16 ਤੋਂ 18 ਸਤੰਬਰ ਤੇ ਫਿਰ 21 ਤੋਂ 25 ਸਤੰਬਰ, 2020 ਤੱਕ ਦੋ ਸ਼ਿਫਟਾਂ ‘ਚ ਕਰਵਾਈ ਜਾਵੇਗੀ। ਪਹਿਲੀ ਸ਼ਿਫਟ ਦੀ ਪ੍ਰੀਖਿਆ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਦੂਜੀ ਸ਼ਿਫਟ ਦੀ ਪ੍ਰੀਖਿਆ ਦੁਪਹਿਰ ਢਾਈ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਕਰਵਾਈ ਜਾਵੇਗੀ।