ਬਿਉਰੋ ਰਿਪੋਰਟ : ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਕਾਰ ਸਵਾਰ ਬਦਮਾਸ਼ਾ ਨੇ ਵਕੀਲ ਦੀ ਕਾਰ ‘ਤੇ ਫਾਇਰਿੰਗ ਕੀਤੀ । ਪੁੱਤਰ ਦੇ ਨਾਲ ਵਕੀਲ ਸੁਖਮੀਤ ਸਿੰਘ ਭਾਟਿਆ ਕਿਸੇ ਕੰਮ ‘ਤੇ ਜਾ ਰਿਹਾ ਸੀ । ਬਦਮਾਸ਼ਾਂ ਨੇ ਉਸ ‘ਤੇ 3 ਫਾਇਰ ਕੀਤੇ ਜਿੰਨਾਂ ਵਿੱਚੋ 2 ਗੋਲੀਆਂ ਵਕੀਲ ਸੁਖਮੀਤ ਸਿੰਘ ਨੂੰ ਲੱਗਿਆ ਹਨ । ਬਦਮਾਸ਼ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਫੌਰਨ ਬਾਅਦ ਫਰਾਰ ਹੋ ਗਏ । ਜਿਸ ਕਾਰ ਵਿੱਚ ਬਦਮਾਸ਼ ਆਏ ਸਨ ਉਹ ਸਫੇਦ ਰੰਗ ਦੀ ਸੀ । ਘਟਨਾ ਦੁਗਰੀ ਫੇਸ 1 ਵਿੱਚ ਹੋਈ ।
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾਂ ਬਾਰ ਸੰਘ ਦੇ ਪ੍ਰਧਾਨ ਚੇਤਨ ਵਰਮਾ ਨੇ ਦੱਸਿਆ ਕਿ ਜਦੋਂ ਗੋਲੀਆਂ ਚੱਲੀਆਂ ਤਾਂ ਸੁਖਮੀਤ ਨੇ ਪੁੱਤਰ ਨੂੰ ਸੀਟ ‘ਤੇ ਹੇਠਾਂ ਲੁੱਕਾ ਲਿਆ ਜਿਸ ਦੀ ਵਜ੍ਹਾ ਕਰਕੇ ਉਸ ਦੀ ਜਾਨ ਬਚੀ ਹੈ । ਪਰ ਜਖਮੀ ਹਾਲਤ ਵਿੱਚ ਵਕੀਲ ਸਖਮੀਤ ਸਿੰਘ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।
ਬਾਰ ਸੰਘ ਦੇ ਪ੍ਰਧਾਨ ਨੇ ਕਿਹਾ ਅਸੀਂ ਵੀਰਵਾਰ ਨੂੰ ਗੋਲੀ ਚੱਲਣ ਦੇ ਵਿਰੋਧੀ ਵਿੱਚ ਹੜਤਾਲ ਕਰਨ ਜਾ ਰਹੇ ਹਾਂ। ਵਕੀਲ ਭਾਇਚਾਰਾ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮੰਨ ਦਾ ਹੈ । ਪੁਲਿਸ ਕਮਿਸ਼ਨ ਕੁਲਦੀਪ ਸਿੰਘ ਚਹਿਲ ਨਾਲ ਮੁਲਾਕਾਤ ਕੀਤੀ ਜਾਵੇਗੀ ਤਾਂਕੀ ਹਮਲਾਵਰਾਂ ਨੂੰ ਜਲਦ ਤੋਂ ਜਲਦ ਫੜਿਆ ਜਾ ਸਕੇ।
ADCP ਦੇਵ ਸਿੰਘ ਨੇ ਕਿਹਾ ਕਿ ਵਕੀਲ ਸੁਖਮੀਤ ਭਾਟਿਆ ਦੇ ਨਾਲ ਗੱਲਬਾਤ ਹੋਈ ਹੈ । ਉਨ੍ਹਾਂ ਨੇ ਦੱਸਿਆ ਹੈ ਕਿ ਸਹੁਰੇ ਪੱਖ ਦੇ ਨਾਲ ਕੋਈ ਵਿਵਾਦ ਚੱਲ ਰਿਹਾ ਸੀ । ਇਸੇ ਲਈ ਉਨ੍ਹਾਂ ਨੂੰ ਹਮਲੇ ਦਾ ਸ਼ੱਕ ਹੈ । ਬਾਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।