ਬਿਉਰੋ ਰਿਪੋਰਟ : ਪੰਜਾਬ ਵਿੱਚ ਲਗਾਤਾਰ ਡਰੱਗ ਫਸੇ ਨੌਜਵਾਨਾਂ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਰਹੇ ਹਨ । ਲੁਧਿਆਣਾ ਤੋਂ ਵੀ ਕੁਝ ਦਿਨ ਪਹਿਲਾਂ ਇੱਕ ਡਰੱਗ ਪੀੜਤ ਔਰਤ ਦਾ ਵੀਡੀਓ ਵਾਇਰਲ ਹੋਇਆ ਸੀ ਜਿਸ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ । ਪੁਲਿਸ ਨੇ ਦੱਸਿਆ ਹੈ ਕਿ ਵੀਡੀਓ ਵਿੱਚ ਕੁੜੀ ਜੋ ਵੀ ਕਹਿ ਰਹੀ ਸੀ ਉਹ ਸਾਰਾ ਕੁਝ ਫ਼ਰਜ਼ੀ ਹੈ ਇੱਕ ਸ਼ਖ਼ਸ ਨੇ 2 ਹਜ਼ਾਰ ਅਤੇ ਨਸ਼ੇ ਦੇ ਲਾਲਚ ਵਿੱਚ ਸਕ੍ਰਿਪਟ ਦੇ ਕੇ ਬੋਲਣ ਨੂੰ ਕਿਹਾ ਸੀ । ਤੁਹਾਨੂੰ ਪਹਿਲਾਂ ਦੱਸ ਦੇ ਹਾਂ ਕੁੜੀ ਦੇ ਬਿਆਨ ਬਾਰੇ ਫਿਰ ਦੱਸਾਂਗੇ ਇਸ ਦਾ ਖ਼ੁਲਾਸਾ ਕਿਵੇਂ ਹੋਇਆ।
ਵੀਡੀਓ ਵਿੱਚ ਕੁੜੀ ਕਹਿ ਰਹੀ ਹੈ ਕਿ ‘ਮਰੇ ਨਾਲ ਜੋ ਮਰਜ਼ੀ ਕਰ ਲਓ ਪਰ ਮੈਨੂੰ ਚਿੱਟਾ ਦੇ ਦਿਓ,ਕੁੜੀ ਨੇ ਇਹ ਵੀ ਕਿਹਾ ਸੀ ਕਿ ਉਸ ਦੇ ਪੁਰਸ਼ ਮਿੱਤਰ ਨੇ ਉਸ ਨੂੰ ਨਸ਼ੇ ਦੀ ਲੱਤ ਲਗਾਈ ਹੈ,ਉਸ ਨੇ ਬੀ ਕਾਮ ਤੱਕ ਦੀ ਪਰਾਈ ਕੀਤੀ ਹੈ । ਨੌਜਵਾਨ ਕੁੜੀ ਨੇ ਕਿਹਾ ਕਿ ‘ਮੈਨੂੰ ਪੀਰੂਬੰਦਾ ਦੇ ਪਾਰਕ ਵਿੱਚ ਨਸ਼ੇ ਦੀ ਤਲਬ ਕਰਕੇ ਆਈ ਹਾਂ ਮੈਂ ਪੀਰੂਬੰਦਾ ਮੁਹੱਲੇ ਵਿੱਚ ਚਿੱਟਾ ਖ਼ਰੀਦ ਦੀ ਹਾਂ, ਮੁਹੱਲੇ ਵਿੱਚ ਮੁੰਡੇ ਗਲੀਆਂ ਵਿੱਚ ਘੁੰਮ ਕੇ ਚਿੱਟਾ ਵੇਚ ਦੇ ਹਨ’।
ਤਲਬ ਲੱਗਣ ‘ਤੇ ਸਰੀਰ ਨੂੰ ਵੇਚਣ ਦੀ ਤਿਆਰੀ
ਕੁੜੀ ਨੇ ਕਿਹਾ ਸੀ ਕਿ ‘ਸਰੀਰ ਵਿੱਚ ਜਦੋਂ ਚਿੱਟੇ ਦੀ ਤਲਬ ਲੱਗ ਦੀ ਹੈ ਤਾਂ ਮੈਂ ਆਪਣਾ ਜਿਸਮ ਤੱਕ ਵੇਚਣ ਲਈ ਮਜਬੂਰ ਹੋ ਜਾਂਦੀ ਹਾਂ। ਤਲਬ ਲੱਗਣ ‘ਤੇ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਕੋਈ ਵਿਅਕਤੀ ਮੈਨੂੰ ਜੋ ਮਰਜ਼ੀ ਕਰ ਲਏ ਪਰ ਉਸ ਨੂੰ ਚਿੱਟਾ ਦਿਵਾਓ’ । ਕੁੜੀ ਨੇ ਵੀਡੀਓ ਵਿੱਚ ਇਹ ਵੀ ਦੱਸਿਆ ਸੀ ਕਿ ‘ਸਵੇਰ 6 ਵਜੇ ਤੋਂ 12 ਵਜੇ ਤੱਕ ਬੱਚੇ ਅਤੇ ਬਜ਼ੁਰਗ ਚਿੱਟਾ ਲੈਣ ਆਉਂਦੇ ਹਨ’ । ‘ਮੈਂ ਪਹਿਲਾਂ ਬੈਂਕ ਵਿੱਚ ਨੌਕਰੀ ਕਰਦੀ ਸੀ,ਇਸੇ ਦੌਰਾਨ ਉਸ ਦੇ ਪੁਰਸ਼ ਦੋਸਤ ਨੇ ਉਸ ਨੂੰ ਚਿੱਟੇ ਦੇ ਨਸ਼ੇ ਵਿੱਚ ਧੱਕ ਦਿੱਤਾ’ । ਕੁੜੀ ਨੇ ਇਹ ਵੀ ਦੱਸਿਆ ਸੀ ਕਿ ਉਸ ਨੂੰ ‘ਚਿੱਟਾ ਦਿਵਾਉਣ ਦੇ ਲਾਲਚ ਵਿੱਚ 2 ਦਿਨ ਪਹਿਲਾਂ ਬਾਈਕ ਸਵਾਰ 2 ਨੌਜਵਾਨ ਨਾਲ ਲੈ ਗਏ ਸਨ ਜਿੱਥੇ ਉਸ ਨਾਲ ਲੁੱਟ ਕਰਨ ਲੱਗੇ ਅਤੇ ਉਸ ਨੇ ਬਾਈਕ ਤੋਂ ਛਾਲ ਮਾਰੀ ਅਤੇ ਉਸ ਨੂੰ ਸੱਟਾਂ ਵੀ ਲੱਗੀਆਂ ਹਨ’ ।
ਲੁਧਿਆਣਾ ਪੁਲਿਸ ਨੇ ਜਾਂਚ ਤੋਂ ਬਾਅਦ ਖ਼ੁਲਾਸਾ
ਪਿਛਲੇ 4 ਤੋਂ 5 ਦਿਨਾਂ ਵਿੱਚ ਸੋਸ਼ਲ ਮੀਡੀਆ ‘ਤੇ ਕੁੜੀ ਦਾ ਇੱਕ ਇੰਟਰਵਿਊ ਵਾਇਰਲ ਹੋ ਰਿਹਾ ਸੀ ਜਿਸ ਵਿੱਚ ਕੁੜੀ ਦਾ ਮੂੰਹ ਡੱਕਿਆ ਸੀ । ਕੁੜੀ ਨੇ ਆਪਣੇ ਇੰਟਰਵਿਊ ਵਿੱਚ ਦੱਸਿਆ ਕਿ ਉਹ ਚਿੱਟੇ ਦੇ ਨਸ਼ੇ ਦੀ ਆਦੀ ਹੈ । ਚਿੱਟੇ ਦਾ ਨਸ਼ਾ ਕਰਨ ਦੇ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਸ ਦੇ ਸਬੰਧ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸੰਧੂ ਦੇ ਨਿਰਦੇਸ਼ ‘ਤੇ ਕੁੜੀ ਦੀ ਤਲਾਸ਼ ਕੀਤੀ ਗਈ। ਉਸ ਨੂੰ ਸ਼ੁਰੂਆਤੀ ਮਦਦ ਦੇ ਕੇ ਕਪੂਰਥਲਾ ਰੈਫ਼ਰ ਕਰ ਦਿੱਤਾ ਗਿਆ ।
ਪੜਤਾਲ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕੁੜੀ ਵੱਲੋਂ ਦਿੱਤਾ ਗਿਆ ਇੰਟਰਵਿਊ 2 ਹਜ਼ਾਰ ਦੇ ਲਾਲਚ ਅਤੇ ਨਸ਼ੇ ਲਈ ਦਿੱਤਾ ਗਿਆ ਸੀ । ਜਿਸ ਸ਼ਖ਼ਸ ਨੇ ਇੰਟਰਵਿਊ ਲਿਆ ਸੀ ਉਸ ਨੇ ਆਪਣੇ ਵੱਲੋਂ ਸਕ੍ਰਿਪਟ ਤਿਆਰ ਕਰਕੇ ਕੁੜੀ ਨੂੰ ਸੁਣਾ ਕੇ ਉਸ ਦੇ ਮੂੰਹ ਤੋਂ ਸਾਰਾ ਕੁਝ ਬੁਲਵਾਇਆ ਸੀ। ਪੱਤਰਕਾਰ ਦੀ ਪੁਲਿਸ ਤਲਾਸ਼ ਕਰ ਰਹੀ ਹੈ ਅਤੇ ਉਸ ਦੇ ਮਕਸਦ ਦੀ ਵੀ ਜਾਂਚ ਕੀਤੀ ਜਾਵੇਗੀ ।