ਬਿਉਰੋ ਰਿਪੋਰਟ : ਖੂਨ ਦਾਨ ਮਹਾਦਾਨ, ਰਵਿੰਦਰਪਾਲ ਸਿੰਘ ਨੇ ਨਾ ਸਿਰਫ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ ਬਲਕਿ ਇਸ ਵਿੱਚ ਵਰਲਡ ਰਿਕਾਰਡ ਵੀ ਬਣਾਇਆ ਹੈ । ਉਨ੍ਹਾਂ ਦੀ ਉਮਰ 40 ਸਾਲ ਹੈ ਪਰ ਉਹ ਹੁਣ ਤੱਕ 102 ਵਾਰ ਖੂਨਦਾਨ ਕਰ ਚੁੱਕੇ ਹਨ। ਰਾਜਸਥਾਨ ਦੇ ਉਦੈਪੁਰ ਦੇ ਵਸਨੀਕ ਰਵਿੰਦਰਪਾਲ ਸਿੰਘ ਨਗਰ ਨਿਗਮ ਵਿੱਚ ਕੌਂਸਲਰ ਵੀ ਰਹਿ ਚੁੱਕੇ ਹਨ । ਉਨਾਂ ਦਾ ਨਾਂ ਹੁਣ ਬੁੱਕ ਆਫ ਵਰਲਡ ਰਿਕਾਰਡ ਲੰਡਨ ਵਿੱਚ ਦਰਜ ਹੋਇਆ ਹੈ । ਉਦੈਪੁਰ ਦੇ ਡੀਸੀ ਅਰਵਿੰਦਰ ਪੋਸਵਾਲ ਨੇ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਹੈ ।
ਰਵਿੰਦਰਪਾਲ ਸਿੰਘ ਨਾ ਸਿਰਫ ਆਪ 102 ਵਾਰ ਖੂਨ ਦਾਨ ਕਰ ਚੁੱਕੇ ਹਨ, ਪਰ ਦੂਜਿਆਂ ਨੂੰ ਹੁੰਗਾਰਾ ਦਿੰਦੇ ਹਨ । ਉਹ ਹੁਣ ਤੱਕ 500 ਤੋਂ ਵੀ ਵੱਧ ਖੂਨਦਾਨ ਕੈਂਪ ਲੱਗਾ ਚੁੱਕੇ ਹਨ । ਉਨ੍ਹਾਂ ਵੱਲੋਂ ਲਗਾਏ ਗਏ ਕੈਂਪਾਂ ਵਿੱਚ 40 ਹਜ਼ਾਰ ਤੋਂ ਵੱਧ ਜ਼ਰੂਰਤਮੰਦ ਲੋਕਾਂ ਨੂੰ ਫ੍ਰੀ ਵਿੱਚ ਖੂਨ ਦਿੱਤਾ ਗਿਆ ਹੈ ।
ਖੂਨਦਾਨ ‘ਤੇ ਕਿਤਾਬ ਵੀ ਲਿਖੀ
ਖੂਨਦਾਨ ਨੂੰ ਲੈਕੇ ਰਵਿੰਦਰਪਾਲ ਸਿੰਘ ਨੇ ਇੱਕ ਕਿਤਾਬ ਵੀ ਲਿਖੀ ਹੈ ਜਿਸ ਦਾ ਟਾਈਟਲ ‘ਖੂਨਦਾਨ ਮਹਾਦਾਨ’ ਹੈ । ਜਿਸ ਨੂੰ ਉਹ ਫ੍ਰੀ ਵਿੱਚ ਵੰਡ ਦੇ ਹਨ । ਉਨ੍ਹਾਂ ਨੇ ਇਸ ਕਿਤਾਬ ਵਿੱਚ ਖੂਨਦਾਨ ਨੂੰ ਲੈਕੇ ਲੋਕਾਂ ਨੂੰ ਜਾਣਕਾਰੀ ਦਿੱਤਾ ਹੈ । ਕਿਤਾਬ ਲਿਖਣ ਦਾ ਮੁੱਖ ਮਕਸਦ ਸੀ ਲੋਕਾਂ ਦੇ ਮਨ ਵਿੱਚ ਖੂਨਦਾਨ ਨੂੰ ਲੈਕੇ ਜਿਹੜੇ ਭੁੱਲੇਖੇ ਨੇ ਉਨ੍ਹਾਂ ਨੂੰ ਦੂਰ ਕੀਤਾ ਜਾਵੇ ।